ਧਰਤੀ 'ਤੇ ਕਿਉਂ ਨਹੀਂ ਲੱਗ ਰਹੇ ਨੇਹਾ ਕੱਕੜ ਦੇ ਪੈਰ!  ਦੱਸਿਆ ਖੁਸ਼ੀ ਦਾ ਰਾਜ਼ ,ਵੇਖੋ ਵੀਡਿਓ 

By  Shaminder October 29th 2018 06:05 AM

ਨੇਹਾ ਕੱਕੜ ਅਤੇ ਜੱਸੀ ਗਿੱਲ ਦਾ ਗੀਤ 'ਨਿਕਲੇ ਕਰੰਟ' ਸਰੋਤਿਆਂ ਵੱਲੋਂ ਕਾਫੀ ਸਰਾਹਿਆ ਜਾ ਰਿਹਾ ਹੈ । ਨੇਹਾ ਕੱਕੜ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ । ਜਿਸ 'ਚ ਉਹ ਆਪਣੇ ਇਸ ਗੀਤ ਦੀ ਕਾਮਯਾਬੀ 'ਤੇ ਨੱਚ ਕੇ ਖੁਸ਼ੀ ਮਨਾ ਰਹੀ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨੇਹਾ ਕੱਕੜ ਦੇ ਨਾਲ ਕੁਝ ਹੋਰ ਕੁੜੀਆਂ ਅਤੇ ਇੱਕ ਕਲਾਕਾਰ ਵੀ ਨਜ਼ਰ ਆ ਰਹੇ ਨੇ । ਇਸ ਗੀਤ ਨੂੰ ਰਿਲੀਜ਼ ਹੋਇਆਂ ਕੁਝ ਦਿਨ ਹੀ ਹੋਏ ਨੇ ਅਤੇ ਇਸ ਦੇ ਪੰਜਾਹ ਮਿਲੀਅਨ ਵੀਵਰਸ ਹੋ ਚੁੱਕੇ ਨੇ । ਜਿਸ ਤੋਂ ਬਾਅਦ ਨੇਹਾ ਕੱਕੜ ਖੁਸ਼ੀ ਨਾਲ ਫੁੱਲੀ ਨਹੀਂ ਸਮਾ ਰਹੀ ।

ਹੋਰ ਵੇਖੋ : ਆਖਿਰ ਕਿਸ ਨਾਲ ਹੱਸਣਾ ਚਾਹੁੰਦੀ ਹੈ ਨੇਹਾ ਕੱਕੜ ਅਤੇ ਕਿਉਂ !

https://www.instagram.com/p/BpYyRC1j_Md/?hl=en&taken-by=nehakakkar

ਨੇਹਾ ਕੱਕੜ ਇਸ ਵੀਡਿਓ 'ਚ 'ਨਿਕਲੇ ਕਰੰਟ' ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ । ਇਸ ਗੀਤ ਨੂੰ ਨੇਹਾ ਕੱਕੜ ਅਤੇ ਜੱਸੀ ਗਿੱਲ ਨੇ ਕਾਫੀ ਸਮਾ ਪਹਿਲਾਂ ਪਲਾਨ ਕੀਤਾ ਸੀ । ਪਰ ਹਰ ਵਾਰ ਕੋਈ ਨਾ ਕੋਈ ਅੜਿੱਕਾ ਪੈ ਜਾਂਦਾ ਸੀ ਜਿਸ ਕਾਰਨ ਦੋਨ੍ਹਾਂ ਦਾ ਗੀਤ ਅੱਧ ਵਿਚਾਲੇ ਹੀ ਰਹਿ ਜਾਂਦਾ ਸੀ । ਪਰ ਆਖਿਰਕਾਰ ਚਿਰਾਂ ਤੋਂ ਲਟਕੇ ਆ ਰਹੇ ਇਸ ਪ੍ਰਾਜੈਕਟ ਨੂੰ ਪੂਰਾ ਕੀਤਾ ਗਿਆ ਅਤੇ ਪਿਛਲੇ ਦਿਨੀਂ ਹੀ ਇਹ ਗੀਤ ਰਿਲੀਜ਼ ਹੋ ਗਿਆ ਅਤੇ ਰਿਲੀਜ਼ ਹੋਣ ਤੋਂ ਬਾਅਦ ਹੀ ਇਹ ਗੀਤ ਸਰੋਤਿਆਂ ਦੀ ਜ਼ੁਬਾਨ 'ਤੇ ਚੜ੍ਹ ਗਿਆ ।

neha kakkar nikle currant. neha kakkar nikle currant.

ਇਸ ਗੀਤ ਨੂੰ ਲੈ ਕੇ ਨੇਹਾ ਕੱਕੜ ਕਾਫੀ ਉਤਸ਼ਾਹਿਤ ਸੀ । ਕਿਉਂਕਿ ਹੁਣ ਇਹ ਗੀਤ ਸਰੋਤਿਆਂ ਨੂੰ ਪਸੰਦ ਆਇਆ ਹੈ ਅਤੇ ਲੱਖਾਂ ਦੀ ਗਿਣਤੀ 'ਚ ਸਰੋਤੇ ਇਸ ਨੂੰ ਸੁਣ ਰਹੇ ਨੇ ਤਾਂ ਖੁਸ਼ੀ 'ਚ ਖੀਵੀ ਨੇਹਾ ਕੱਕੜ ਆਪਣੀ ਖੁਸ਼ੀ ਦਾ ਇਜ਼ਹਾਰ ਕਰਨੋਂ ਨਾ ਰੁਕ ਸਕੀ ਅਤੇ ਆਪਣੇ ਸਰੋਤਿਆਂ ਨਾਲ ਖੁਸ਼ੀ ਸਾਂਝੀ ਕੀਤੀ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ । ਜਿਸ ਦੇ ਜ਼ਰੀਏ ਵੀਡਿਓ ਜਾਰੀ ਕਰਕੇ ਉਨ੍ਹਾਂ ਨੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ।

neha kakkar nikle currant. neha kakkar nikle currant.

 

Related Post