ਨੇਹਾ ਕੱਕੜ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਨਾਲ ਵਿਦੇਸ਼ 'ਚ ਹੋਈ ਵਾਰਦਾਤ,ਵਾਲ-ਵਾਲ ਬਚੇ ਹਿਮਾਂਸ਼

By  Shaminder December 11th 2019 04:45 PM

ਗਾਇਕਾ ਨੇਹਾ ਕੱਕੜ ਦੇ ਬੁਆਏ ਫ੍ਰੈਂਡ ਰਹਿ ਚੁੱਕੇ ਅਤੇ ਬਾਲੀਵੁੱਡ ਗਾਇਕ ਹਿਮਾਂਸ਼ ਕੋਹਲੀ ਵਿਦੇਸ਼ 'ਚ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਵੇਨਿਸ 'ਚ ਉਹ ਆਪਣੇ ਕਿਸੇ ਸ਼ੂਟ ਲਈ ਗਏ ਹੋਏ ਹਨ । ਪਰ ਉੱਥੇ ਉਸ ਸਮੇਂ ਉਨ੍ਹਾਂ ਨੂੰ ਕੌੜੇ ਅਨੁਭਵ ਦਾ ਸਾਹਮਣਾ ਕਰਨਾ ਪਿਆ ਜਦੋਂ ਉਨ੍ਹਾਂ ਨਾਲ ਲੁੱਟ ਦੀ ਵਾਰਦਾਤ ਹੋ ਗਈ ।ਇਸ ਵਾਰਦਾਤ ਦੌਰਾਨ ਉਨ੍ਹਾਂ ਦਾ ਕੀਮਤੀ ਸਮਾਨ ਤਾਂ ਲੁਟੇਰੇ ਲੈ ਹੀ ਗਏ ਨਾਲ ਹੀ ਉਨ੍ਹਾਂ ਦੇ ਜ਼ਰੂਰੀ ਕਾਗਜ਼ਾਤ ਵੀ  ਚਲੇ ਗਏ ।

ਹੋਰ ਵੇਖੋ:Search ਨੇਹਾ ਕੱਕੜ ਨਾਲ ਬ੍ਰੇਕਅੱਪ ਤੋਂ ਬਾਅਦ ਪਹਿਲੀ ਵਾਰ ਬੋਲੇ ਹਿਮਾਂਸ਼ ਕੋਹਲੀ

https://www.instagram.com/p/B52tBBiACfD/

ਜਿਸ 'ਚ ਉਨ੍ਹਾਂ ਦਾ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਸ਼ਾਮਿਲ ਸਨ।ਜਿਸ ਕਾਰਨ ਉਹ ਵੇਨਿਸ 'ਚ ਹੀ ਫਸੇ ਹੋਏ ਹਨ ਅਤੇ ਆਪਣੀ ਟੀਮ ਨਾਲ ਵਿਦੇਸ਼ 'ਚ ਰਹਿ ਰਹੇ ਹਨ ।

https://www.instagram.com/p/B5zdB20AL93/

ਦੱਸ ਦਈਏ ਕਿ ਹਿਮਾਂਸ਼ ਕੋਹਲੀ ਵਿਦੇਸ਼ 'ਚ ਆਪਣੇ ਨਵੇਂ ਟ੍ਰੈਕ ਦੇ ਸ਼ੂਟ ਲਈ ਗਏ ਸਨ ਅਤੇ ਉਨ੍ਹਾਂ ਨੇ ਆਪਣਾ ਕੀਮਤੀ ਸਮਾਨ ਕਾਰ 'ਚ ਹੀ ਰੱਖਿਆ ਹੋਇਆ ਸੀ ਅਤੇ ਖੁਦ ਥੋੜੀ ਦੇਰ ਲਈ ਘੁੰਮਣ ਚਲੇ ਗਏ ਅਤੇ ਇਸੇ ਦੌਰਾਨ ਉਨ੍ਹਾਂ ਦੀ ਕਾਰ ਚੋਂ ਸਾਰਾ ਕੀਮਤੀ ਸਮਾਨ ਲੁਟੇਰਿਆਂ ਨੇ ਉਡਾ ਲਿਆ ।

https://www.instagram.com/p/B5fBRVWAjxn/

ਪਰ ਗਨੀਮਤ ਇਹ ਰਹੀ ਕਿ ਇਸ ਵਾਰਦਾਤ ਦੇ ਦੌਰਾਨ ਹਿਮਾਂਸ਼ ਕੋਲ ਨਹੀਂ ਸਨ ਨਹੀਂ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨਾਲ ਕੋਈ ਵੱਡੀ ਵਾਰਦਾਤ ਹੋ ਸਕਦੀ ਸੀ । ਦੱਸ ਦਈਏ ਕਿ ਜੋ ਬੈਗ ਚੋਰੀ ਹੋਇਆ ਹੈ ਉਸ 'ਚ ਹਿਮਾਂਸ਼ ਦਾ ਸਾਰਾ ਕੈਸ਼ ਵੀ ਸੀ ।ਜਿਸ ਕਾਰਨ ਉਹ ਕਿਤੇ ਆਉਣ ਜਾਣ ਤੋਂ ਵੀ ਅਸਮਰਥ ਹੋ ਚੁੱਕੇ ਹਨ ਅਤੇ ਫ਼ਿਲਹਾਲ ਆਪਣੀ ਟੀਮ ਦੇ ਮੈਂਬਰਾਂ ਨਾਲ ਦਿਨ ਬਿਤਾ ਰਹੇ ਹਨ ।

Related Post