ਨੇਹਾ ਕੱਕੜ ਨਾਲ ਬ੍ਰੇਕਅੱਪ ਤੋਂ ਬਾਅਦ ਪਹਿਲੀ ਵਾਰ ਬੋਲੇ ਹਿਮਾਂਸ਼ ਕੋਹਲੀ

By  Shaminder September 24th 2019 05:20 PM

ਨੇਹਾ ਕੱਕੜ ਦਾ ਪਿਛਲੇ ਸਾਲ ਆਪਣੇ ਦੋਸਤ ਹਿਮਾਂਸ਼ ਕੋਹਲੀ ਨਾਲ ਬ੍ਰੇਕਅੱਪ ਹੋ ਗਿਆ ਸੀ । ਦੋਹਾਂ ਦੇ ਰਿਸ਼ਤੇ 'ਚ ਪਈ ਤਰੇੜ ਨੂੰ ਲੱਗਪਗ ਇੱਕ ਸਾਲ ਹੋ ਚੁੱਕਿਆ ਹੈ ਨੇਹਾ ਨੇ ਤਾਂ ਇਸ ਮਾਮਲੇ 'ਚ ਕਈ ਵਾਰ ਪੋਸਟਾਂ ਪਾ ਕੇ ਆਪਣੀ ਦਿਲ ਦੀ ਭੜਾਸ ਕੱਢ ਲਈ ਸੀ ਅਤੇ ਉਹ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਕਈ ਵਾਰ ਸ਼ੋਅ ਦੌਰਾਨ ਰੋ ਵੀ ਪਈ ਸੀ । ਪਰ ਇਸ ਮਾਮਲੇ 'ਚ ਹਿਮਾਂਸ ਕੋਹਲੀ ਨੇ ਹਮੇਸ਼ਾ ਹੀ ਚੁੱਪ ਵੱਟੀ ਰੱਖੀ ਸੀ । ਪਰ ਬ੍ਰੇਕਅੱਪ ਤੋਂ ਇੱਕ ਸਾਲ ਬਾਅਦ ਹਿਮਾਂਸ਼ ਨੇ ਆਪਣੀ ਚੁੱਪ ਤੋੜੀ ਹੈ ।

ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਹੈ । ਆਪਣੀ ਗੱਲ ਹੁਣ ਤਕ ਨਾ ਰੱਖਣ 'ਤੇ ਹਿਮਾਂਸ਼ ਕਹਿੰਦਾ ਹੈ, 'ਹੁਣ ਇਕ ਸਾਲ ਹੋ ਗਿਆ ਹੈ ਤੇ ਮੇਰਾ ਕਦੀ ਇਸ ਬਾਰੇ ਗੱਲ ਕਰਨ ਦਾ ਮਨ ਨਹੀਂ ਕੀਤਾ। ਜੋ ਕੁਝ ਵੀ ਹੋਇਆ, ਮੈਂ ਇਸ ਨੂੰ ਹੁਣ ਬਦਲ ਨਹੀਂ ਸਕਦਾ।

https://www.instagram.com/p/B2eE5RFHHNm/

ਮੈਂ ਹਾਲੇ ਵੀ ਨੇਹਾ ਦਾ ਆਦਰ ਕਰਦਾ ਹਾਂ ਤੇ ਉਸ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਬੁਰੇ ਸਮੇਂ 'ਚ ਅਸੀਂ ਇਕ-ਦੂਸਰੇ ਦਾ ਸਨਮਾਨ ਕਰਨਾ ਬੰਦ ਨਹੀਂ ਕਰਦੇ। ਉਹ ਇਕ ਸ਼ਾਨਦਾਰ ਕਲਾਕਾਰ ਹੈ ਤੇ ਇਕ ਬਿਹਤਰੀਨ ਇਨਸਾਨ ਹੈ। ਮੈਂ  ਇਹੀ ਚਾਹੁੰਦਾ ਹਾਂ ਕਿ ਉਸ ਨੂੰ ਜ਼ਿੰਦਗੀ ਵਿਚ ਉਹ ਸਭ ਕੁਝ ਮਿਲੇ ਜੋ ਉਹ ਚਾਹੁੰਦੀ ਹੈ, ਉਸ ਨੂੰ ਸਾਰੀਆਂ ਖ਼ੁਸ਼ੀਆਂ ਤੇ ਤੰਦਰੁਸਤੀ ਮਿਲੇ।'

https://www.instagram.com/p/B1vIlesntCz/

ਜਦੋਂ ਉਸ ਕੋਲੋਂ ਪੁੱਛਿਆ ਗਿਆ ਕਿ ਨੇਹਾ ਨਾਲ ਕਿਸੇ ਪ੍ਰੋਜੈਕਟ 'ਤੇ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਕੀ ਉਹ ਕਰੇਗਾ? ਇਸ 'ਤੇ ਹਿਮਾਂਸ਼ ਨੇ ਕਿਹਾ ਕਿ ਉਹ ਚੰਗੇ ਕੰਮ ਨੂੰ ਨਾਂਹ ਕਿਉਂ ਕਰੇਗਾ।

https://www.instagram.com/p/B1k6jhzn1g3/

ਜੇਕਰ ਵਧੀਆ ਆਫਰ ਆਉਂਦਾ ਹੈ ਤਾਂ ਪ੍ਰੋਫੈਸ਼ਨਲ ਹੋਣ ਦੇ ਨਾਤੇ ਜ਼ਰੂਰ ਉਸ ਨਾਲ ਕੰਮ ਕਰਾਂਗਾ। ਉਨ੍ਹਾਂ ਦੋਵਾਂ ਦਾ ਗਾਣਾ 'ਹਮਸਫ਼ਰ' ਕਾਫ਼ੀ ਹਿੱਟ ਰਿਹਾ ਸੀ ਤੇ ਉਸ ਨੂੰ ਲੱਖਾਂ ਵਿਊਜ਼ ਮਿਲੇ।

Related Post