ਬ੍ਰੇਕਅਪ ਤੋਂ ਬਾਅਦ ਇੱਕਲੀ ਨਹੀਂ ਨੇਹਾ ਕੱਕੜ, ਇਸ ਖਾਸ ਸਖਸ਼ ਨਾਲ ਮਨਾਇਆ ਵੈਲੇਂਨਟਾਈਨ –ਡੇ, ਦੇਖੋ ਵੀਡਿਓ 

By  Rupinder Kaler February 15th 2019 12:44 PM

ਗਾਇਕਾ ਨੇਹਾ ਕੱਕੜ ਕੁਝ ਦਿਨ ਪਹਿਲਾਂ ਆਪਣੇ ਬ੍ਰੇਕਅਪ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ ਕਿਉਂਕਿ ਉਹ ਆਪਣੇ ਬ੍ਰੇਕਅਪ ਨੂੰ ਲੈ ਕੇ ਕਾਫੀ ਉਦਾਸ ਸੀ । ਪਰ ਇਸ ਸਭ ਦੇ ਚਲਦੇ ਨੇਹਾ ਕੱਕੜ ਨੇ ਵੈਲੇਂਨਟਾਈਨ ਡੇ ਮਨਾ ਲਿਆ ਹੈ । ਦਰਅਸਲ ਉਹਨਾਂ ਦੇ ਇੱਕ ਪ੍ਰਸ਼ੰਸਕ ਨੇ ਇਸ ਦਿਨ ਨੂੰ ਖ਼ਾਸ ਬਣਾ ਦਿੱਤਾ । ਦੀਪ ਨਾਂ ਦੇ ਇਹ ਪ੍ਰਸ਼ੰਸਕ ਨੇਹਾ ਦੇ ਕੋਲ ਫੁੱਲ ਤੇ ਤੋਹਫੇ ਲੈ ਕੇ ਪਹੁੰਚਿਆ ਸੀ ।

neha-kakkar neha-kakkar

ਨੇਹਾ ਨੇ ਜਿਸ ਤਰ੍ਹਾਂ ਹੀ ਉਸ ਨੂੰ ਦੇਖਿਆ ਤਾਂ aੁਹ ਖੁਸ਼ ਹੋ ਗਈ ਤੇ ਨੇਹਾ ਨੇ ਸਭ ਨਾਲ ਦੀਪ ਨੂੰ ਮਿਲਾਇਆ । ਇਸ ਤੋਂ ਬਾਅਦ ਦੀਪ ਨੇ ਗੋਢਿਆਂ ਭਾਰ ਬੈਠ ਕੇ ਨੇਹਾ ਨੂੰ ਤੋਹਫੇ ਤੇ ਫੁੱਲ ਦਿੱਤੇ । ਨੇਹਾ ਦੇ ਚਿਹਰੇ ਤੇ ਇਸ ਦੀ ਸਾਫ ਖੁਸ਼ੀ ਦਿੱਸ ਰਹੀ ਸੀ । ਦੀਪ ਵੀ ਨੇਹਾ ਨੂੰ ਮਿਲ ਕੇ ਬਹੁਤ ਖੁਸ਼ ਸੀ ਕਿਉਂਕਿ ਦੀਪ ਨੂੰ ਇਸ ਖ਼ਾਸ ਮੌਕੇ ਤੇ ਆਪਣੀ ਫੇਵਰਟ ਸਟਾਰ ਨੂੰ ਮਿਲਣ ਦਾ ਮੌਕਾ ਮਿਲ ਗਿਆ ਸੀ ।

https://www.instagram.com/p/Bt2I87Xg-Kk/?utm_source=ig_embed

ਉਸ ਨੇ ਪ੍ਰਪੋਜ ਕਰਨ ਵਾਲੇ ਸਟਾਈਲ ਵਿੱਚ ਬੈਠ ਕੇ ਨੇਹਾ ਦੀ ਖੂਬ ਤਾਰੀਫ ਕੀਤੀ । ਨੇਹਾ ਕੱਕੜ ਨੇ ਇਸ ਦੀ ਇੱਕ ਵੀਡਿਓ ਵੀ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਲੋਕਾਂ ਨੂੰ ਨੇਹਾ ਦੀ ਇਹ ਵੀਡਿਓ ਕਾਫੀ ਪਸੰਦ ਆ ਰਹੀ ਹੈ ਤੇ ਉਹ ਲਗਾਤਾਰ ਇਸ ਵੀਡਿਓ 'ਤੇ ਕਮੈਂਟ ਕਰ ਰਹੇ ਹਨ । ਇਸ ਵੀਡਿਓ ਨੂੰ ਦੇਖਕੇ ਲੋਕ ਬਾਉਂਸਰਾਂ ਦਾ ਮਜ਼ਾਕ ਉਡਾ ਰਹੇ ਹਨ ।

Related Post