ਨੇਹਾ ਕੱਕੜ ਨੂੰ ਫੋਨ ’ਤੇ ਕੌਣ ਕਰ ਰਿਹਾ ਹੈ ਪਰੇਸ਼ਾਨ, ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ

By  Rupinder Kaler April 18th 2020 02:00 PM

ਕੋਰੋਨਾ ਵਾਇਰਸ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ, ਜਿਸ ਦੇ ਇਲਾਜ਼ ਲਈ ਵੈਕਸੀਨ ਵੀ ਉਪਲੱਬਧ ਨਹੀਂ ਹੈ । ਅਜਿਹੇ ਹਲਾਤਾਂ ਵਿੱਚ ਵੱਖ ਵੱਖ ਕਲਾਕਾਰ ਆਪਣੇ ਪ੍ਰਸੰਸਕਾਂ ਦਾ ਸੋਸ਼ਲ ਮੀਡੀਆ ਰਾਹੀਂ ਮਨੋਰੰਜਨ ਕਰ ਰਹੇ ਹਨ । ਇਸ ਸਭ ਦੇ ਚਲਦੇ ਨੇਹਾ ਕੱਕੜ ਰਿਸ਼ੀਕੇਸ਼ ਵਿੱਚ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੀ ਹੈ । ਕੋਰੋਨਾ ਵਾਇਰਸ ਦੀਆਂ ਖ਼ਬਰਾਂ ਤੇ ਅਫਵਾਹਾਂ ਨੇ ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਹੋਇਆ ਹੈ ।

https://www.instagram.com/p/B-vu-fJDC7s/

ਨੇਹਾ ਕੱਕੜ ਨੂੰ ਸਭ ਤੋਂ ਵੱਧ ਡਰ ਫੇਕ ਫਾਰਵਡ ਮੈਸੇਜ ਦੀ ਹੈ, ਜਿਹੜੇ ਕਿ ਲੋਕਾਂ ਨੂੰ ਖਤਰਨਾਕ ਤਰੀਕੇ ਨਾਲ ਗੁੰਮਰਾਹ ਕਰ ਰਹੇ ਹਨ । ਨੇਹਾ ਕਹਿੰਦੀ ਹੈ ਕਿ ਮੇਰੇ ਮਾਂ ਬਾਪ ਸੀਨੀਅਰ ਸਿਟੀਜਨ ਹਨ । ਜਦੋਂ ਉਹ ਇਹ ਖ਼ਬਰਾਂ ਸੁਣਦੇ ਹਨ ਤਾਂ ਘਬਰਾ ਜਾਂਦੇ ਹਨ । ਜੋ ਵੀ ਵਾਟਸਐਪ ਮੈਸੇਜ ਸਾਨੂੰ ਮਿਲਦੇ ਹਨ ਉਹ ਸਾਰੇ ਸੱਚ ਨਹੀਂ ਹੁੰਦੇ ।

https://www.instagram.com/p/B-li0uwjvSv/

ਨੇਹਾ ਦਾ ਕਹਿਣਾ ਹੈ ਕਿ ਲਾਕਡਾਊਨ ਦਾ ਅਸਰ ਲੋਕਾਂ ਦੀ ਮਾਨਸਿਕਤਾ ਤੇ ਵੀ ਦਿਖਾਈ ਦੇ ਰਿਹਾ ਹੈ ਪਰ ਜੇਕਰ ਕੋਈ ਇਨਸਾਨ ਕੁਝ ਕਰਨ ਦੀ ਠਾਣ ਲਵੇ ਤਾਂ ਉਹ ਜ਼ਰੂਰ ਕੁਝ ਕਰ ਸਕਦਾ ਹੈ । ਇਹ ਸਭ ਕੁਝ ਸਾਡੇ ਦਿਮਾਗ ਵਿੱਚ ਹੁੰਦਾ ਹੈ । ਜੇਕਰ ਤੁਸੀਂ ਘਬਰਾਉਂਦੇ ਹੋ ਤਾਂ ਤੁਸੀਂ ਆਪਾ ਖੋ ਦਿੰਦੇ ਹੋ । ਨੇਹਾ ਨੇ ਆਪਣੇ ਪ੍ਰਸ਼ੰਸਕਾ ਨੂੰ ਕਿਹਾ ਹੈ ਕਿ ‘ਨਵੀਆਂ ਚੀਜਾਂ ਸਿੱਖੋ ਤੇ ਚੰਗੀ ਨੀਂਦ ਲਵੋ’ ।

https://www.instagram.com/p/B-MJqtaDLza/

Related Post