ਮਿਊਜ਼ਿਸ਼ੀਅਨ ਦੇ ਹਲਾਤਾਂ ਦੀ ਕਹਾਣੀ ਸੁਣਕੇ ਭਾਵੁਕ ਹੋਈ ਨੇਹਾ ਕੱਕੜ, ਏਨੇਂ ਲੱਖ ਦੀ ਮਦਦ ਕਰਨ ਦਾ ਕੀਤਾ ਐਲਾਨ

By  Rupinder Kaler December 31st 2019 05:28 PM

ਨੇਹਾ ਕੱਕੜ ਜਿੱਥੇ ਆਪਣੇ ਗਾਣਿਆਂ ਕਰਕੇ ਚਰਚਾ ਵਿੱਚ ਰਹਿੰਦੀ ਹੈ ਉੱਥੇ ਉਹ ਆਪਣੀਆਂ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਵੀਡੀਓ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ । ਇਹਨਾਂ ਵੀਡੀਓ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ । ਨੇਹਾ ਏਨੀਂ ਦਿਨੀਂ ਇੱਕ ਰਿਆਲਟੀ ਸ਼ੋਅ ਦੀ ਸ਼ੂਟਿੰਗ 'ਚ ਬਿਜੀ ਹੈ। ਹਾਲ ਹੀ 'ਚ ਇਸ ਸ਼ੋਅ ਦੇ ਸੈੱਟ 'ਤੇ ਨੇਹਾ ਕੱਕੜ ਭਾਵੁਕ ਹੋ ਗਈ ਤੇ ਰੋਣ ਲੱਗੀ।

https://www.instagram.com/p/B6m8ps5nLzP/

ਦਰਅਸਲ ਸ਼ੋਅ ਦੀ ਸ਼ੂਟਿੰਗ ਦੌਰਾਨ ਨੇਹਾ ਕੱਕੜ ਨੇ ਇਕ ਮਿਊਜ਼ਿਸ਼ੀਅਨ ਨੂੰ ਦੇਖਿਆ ਸੀ । ਜਿਸ ਦੀ ਬਹੁਤ ਹੀ ਮਾੜੀ ਹਾਲਤ ਸੀ ਜਦੋਂ ਨੇਹਾ ਨੇ ਉਸ ਦੇ ਹਲਾਤਾਂ ਦੀ ਕਹਾਣੀ ਸੁਣੀ ਤਾਂ ਨੇਹਾ ਕੱਕੜ ਨੇ ਮਿਊਜ਼ਿਸ਼ੀਅਨ ਨੂੰ ਦੋ ਲੱਖ ਰੁਪਏ ਦੇਣ ਦਾ ਫੈਸਲਾ ਕੀਤਾ। ਨੇਹਾ ਨੇ ਜਿਸ ਮਿਊਜ਼ਿਸ਼ੀਅਨ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ ਉਸ ਦਾ ਨਾਂਅ ਰੌਸ਼ਨ ਅਲੀ ਹੈ ।

https://www.instagram.com/p/B6hezIzHlLT/

ਰੌਸ਼ਨ ਅਲੀ ਨੇ ਦਿੱਗਜ ਗਾਇਕ ਨੁਸਰਤ ਫਤਿ ਅਲੀ ਖ਼ਾਨ ਦੇ ਨਾਲ ਕੰਮ ਕੀਤਾ ਸੀ, ਪਰ ਸਿਹਤ ਠੀਕ ਨਾ ਹੋਣ ਕਰਕੇ ਰੌਸ਼ਨ ਨੂੰ ਉਨ੍ਹਾਂ ਦੀ ਟੀਮ ਛੱਡਣੀ ਪਈ। ਰੌਸ਼ਨ ਨੇ ਸ਼ੋਅ ਦੇ ਦੌਰਾਨ ਜਦੋਂ ਆਪਣੀ ਮਾਲੀ ਹਾਲਤ ਦੇ ਬਾਰੇ 'ਚ ਦੱਸਿਆ ਤਾਂ ਨੇਹਾ ਕੱਕੜ ਉਨ੍ਹਾਂ ਦੀ ਗੱਲ ਸੁਣ ਕੇ ਭਾਵੁਕ ਹੋ ਗਈ, ਨਾਲ ਹੀ ਨੇਹਾ ਨੇ 2 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ।

https://www.instagram.com/p/B57vjtVnleA/

Related Post