ਇਸ ਮੁੰਡੇ ਦੀ ਕਹਾਣੀ ਸੁਣ ਕੇ ਪਸੀਜਿਆ ਨੇਹਾ ਕੱਕੜ ਦਾ ਦਿਲ, ਕੀਤੀ ਏਨੇਂ ਲੱਖ ਦੀ ਮਦਦ

By  Rupinder Kaler November 26th 2020 02:43 PM

ਪਿੱਛਲੇ ਦਿਨੀਂ ਨੇਹਾ ਕੱਕੜ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ਵਿੱਚ ਸੀ ਪਰ ਹੁਣ ਉਹ ਆਪਣੀ ਦਰਿਆ ਦਿਲੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਵਿਆਹ ਤੇ ਹਨੀਮੂਨ ਦਾ ਕੰਮ ਨਬੇੜ ਕੇ ਨੇਹਾ ਵਾਪਿਸ ਆਪਣੇ ਕੰਮ ਤੇ ਪਰਤ ਆਈ ਹੈ । ਨੇਹਾ ਇੱਕ ਰਿਆਲਟੀ ਸ਼ੋਅ ਦੇ ਜੱਜ ਪੈਨਲ ਵਿੱਚ ਹੈ । ਇਸ ਸ਼ੋਅ ਵਿੱਚ ਇੱਕ ਪ੍ਰਤੀਭਾਗੀ ਦੀ ਕਹਾਣੀ ਸੁਣ ਕੇ ਨੇਹਾ ਏਨੀਂ ਇਮੋਸ਼ਨਲ ਹੋਈ ਕਿ ਨੇਹਾ ਨੇ ਉਸ ਪ੍ਰਤੀਭਾਗੀ ਨੂੰ ਇੱਕ ਲੱਖ ਰੁਪਏ ਦਾ ਚੈੱਕ ਕੱਟ ਕੇ ਦੇ ਦਿੱਤਾ ।

neha

ਹੋਰ ਪੜ੍ਹੋ :

ਜੱਸੀ ਗਿੱਲ ਦਾ ਹੈ ਅੱਜ ਜਨਮ ਦਿਨ, ਇਸ ਤਰ੍ਹਾਂ ਹੋਈ ਸੀ ਗਾਇਕੀ ਦੇ ਖੇਤਰ ‘ਚ ਐਂਟਰੀ

ਹਰਭਜਨ ਮਾਨ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਰਿਲੀਜ਼ ਕਰਨ ਜਾ ਰਹੇ ਨਵਾਂ ਧਾਰਮਿਕ ਗੀਤ

ਇਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਇਹ ਪ੍ਰਤੀਭਾਗੀ ਵੀਡੀਓ ਵਿੱਚ ਦੱਸਦਾ ਹੈ ਕਿ ‘ਉਹ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਹੈ । ਬਚਪਨ ਵਿੱਚ ਹੀ ਮਾਂ ਦਾ ਦਿਹਾਂਤ ਹੋ ਗਿਆ ਸੀ ਤੇ ਇਸ ਸ਼ੋਅ ਵਿੱਚ ਪਹੁੰਚਣ ਲਈ ਉਸ ਦੀ ਨਾਨੀ ਨੇ ਪੰਜ ਹਜ਼ਾਰ ਰੁਪਏ ਦਾ ਕਰਜ਼ ਲਿਆ ਹੈ’ ।

ਸ਼ਹਿਜਾਦ ਦੀ ਇਸ ਆਰਥਿਕ ਪਰੇਸ਼ਾਨੀ ਨੂੰ ਦੇਖਦੇ ਹੋਏ ਨੇਹਾ ਕੱਕੜ ਦਾ ਦਿਲ ਪਸੀਜ ਜਾਂਦਾ ਹੈ । ਨੇਹਾ ਨੇ ਸ਼ਹਿਜਾਦ ਵੱਲ ਮਦਦ ਦਾ ਹੱਥ ਵਧਾਉਂਦੇ ਹੋਏ ਉਸ ਨੂੰ ਇੱਕ ਲੱਖ ਦੀ ਮਦਦ ਤੋਹਫੇ ਦੇ ਤੌਰ ‘ਤੇ ਦੇ ਦਿੱਤੀ ।

Related Post