ਬ੍ਰੇਕਅੱਪ ਤੋਂ ਬਾਅਦ ਇੱਕ ਵਾਰ ਫਿਰ ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਦੀ ਜ਼ੁਬਾਨੀ ਜੰਗ ਹੋਈ ਸ਼ੁਰੂ, ਨੇਹਾ ਦੇ ਪ੍ਰਤੀਕਰਮ ਤੋਂ ਬਾਅਦ ਹਿਮਾਂਸ਼ ਨੇ ਦਿੱਤਾ ਠੋਕਵਾਂ ਜਵਾਬ

By  Rupinder Kaler February 21st 2020 12:44 PM

ਨੇਹਾ ਕੱਕੜ ਤੇ ਹਿਮਾਂਸ਼ ਕੋਹਲੀ ਆਪਣੇ ਅਫੇਅਰ ਤੋਂ ਜ਼ਿਆਦਾ ਬ੍ਰੇਕਅੱਪ ਤੋਂ ਬਾਅਦ ਸੁਰਖੀਆਂ ਬਟੋਰ ਰਹੇ ਹਨ । ਇਸ ਜੋੜੀ ਦਾ ਰਿਸ਼ਤਾ ਇੱਕ ਸਾਲ ਪਹਿਲਾਂ ਖਤਮ ਹੋ ਗਿਆ ਸੀ ਪਰ ਨੇਹਾ ਲਗਾਤਾਰ ਬਿਆਨ ਦਿੰਦੀ ਰਹੀ । ਇਸ ਸਭ ਦੇ ਚਲਦੇ ਹੁਣ ਹਿਮਾਂਸ਼ ਕੋਹਲੀ ਨੇ ਵੀ ਬ੍ਰੇਕਅੱਪ ਤੋਂ ਬਾਅਦ ਪਹਿਲੀ ਵਾਰ ਆਪਣੀ ਗੱਲ ਰੱਖੀ ਹੈ ਜਿਸ ਦਾ ਜਵਾਬ ਨੇਹਾ ਨੇ ਸੋਸ਼ਲ ਮੀਡੀਆ ’ਤੇ ਦਿੱਤਾ ਹੈ । ਨੇਹਾ ਦੇ ਇਸ ਜਵਾਬ ਤੋਂ ਬਾਅਦ ਨੇਹਾ ਨੇ ਇੱਕ ਵਾਰ ਫਿਰ ਆਪਣੇ ਦਿਲ ਦੀ ਗੱਲ ਰੱਖੀ ਹੈ ।

ਹਿਮਾਂਸ਼ ਕੋਹਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਨੂੰ ਕਿ ਨੇਹਾ ਕੱਕੜ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ । ਇੱਕ ਤਸਵੀਰ ਸ਼ੇਅਰ ਕਰਦੇ ਹੋਏ ਹਿਮਾਂਸ਼ ਨੇ ਲਿਖਿਆ ਹੈ ‘ਸਿਰਫ਼ ਇੱਕ ਚੀਜ਼ ਤੁਹਾਨੂੰ ਖੁਸ਼ ਕਰ ਸਕਦੀ ਹੈ ਤੇ ਉਹ ਇਹ ਹੈ ਜਿਸ ਤਰ੍ਹਾਂ ਦੇ ਹੋ ਉਸੇ ਤਰ੍ਹਾਂ ਖੁਸ਼ ਰਹੋ । ਨਾ ਕਿ ਇਹ ਸੋਚ ਕੇ ਕਿ ਲੋਕ ਤੁਹਾਡੇ ਬਾਰੇ ਕੀ ਸੋਚਣਗੇ’ ।

https://www.instagram.com/p/B8vQjvugB66/

ਹਿਮਾਂਸ਼ ਕੋਹਲੀ ਦਾ ਇਹ ਪੋਸਟ ਨੇਹਾ ਦੇ ਪੋਸਟ ਤੋਂ ਬਾਅਦ ਆਇਆ ਹੈ ।ਇਸ ਤੋਂ ਪਹਿਲਾ ਨੇਹਾ ਨੇ ਹਿਮਾਂਸ਼ ਦਾ ਨਾਂਅ ਲਏ ਬਗੈਰ ਲਿਖਿਆ ਸੀ ‘ਜੇਕਰ ਮੈਂ ਆਪਣਾ ਮੂੰਹ ਖੋਲਣਾ ਸ਼ੁਰੂ ਕੀਤਾ ਤਾਂ ਮੈਂ ਤੇਰੀ ਮਾਂ, ਪਿਤਾ ਤੇ ਭੈਣ ਦੀ ਕਰਤੂਤ ਵੀ ਸਾਹਮਣੇ ਰੱਖ ਦੇਵਾਂਗੀ ।ਉਹਨਾਂ ਨੇ ਮੇਰੇ ਨਾਲ ਕੀ ਕੀਤਾ, ਮੈਨੂੰ ਕੀ ਕੀ ਬੋਲਿਆ ਸੀ । ਮੇਰੇ ਨਾਂਅ ਦੀ ਵਰਤੋ ਕਰਕੇ ਆਪਣੇ ਆਪ ਨੂੰ ਬੇਚਾਰਾ ਸਾਬਿਤ ਕਰਨ ਦੀ ਕੋਸ਼ਿਸ਼ ਨਾ ਕਰ । ਮੇਰੇ ਤੋਂ ਦੂਰ ਰਹਿ ਤੇ ਮੇਰੇ ਨਾਂਅ ਤੋਂ ਵੀ’ ।

https://www.instagram.com/p/B8slasBnWMB/

ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਂਸ਼ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ‘ਮੀਡੀਆ ਹੀ ਨਹੀਂ ਬਲਕਿ ਲੋਕ ਵੀ ਮੈਨੂੰ ਨੇਹਾ ਕੱਕੜ ਦਾ ਐਕਸ ਬੁਆਏਫ੍ਰੈਂਡ ਕਹਿ ਕੇ ਬੁਲਾਉਂਦੇ ਹਨ । ਮੈਂ ਸਮਝ ਸਕਦਾ ਹਾਂ ਕਿ ਮੇਰਾ ਰਿਲੇਸ਼ਨ ਕਿਸ ਦੇ ਨਾਲ ਰਿਹਾ ਹੈ । ਪਰ ਮੈਨੂੰ ਬੁਰਾ ਲੱਗਦਾ ਹੈ ਕਿਉਂਕਿ ਮੇਰੀ ਆਪਣੀ ਪਹਿਚਾਣ ਹੈ’। ਇਸ ਦੇ ਨਾਲ ਹੀ ਹਿਮਾਂਸ਼ ਨੇ ਕਿਹਾ ਸੀ ‘ਨੇਹਾ ਰੋ-ਰੋ ਕੇ ਸੱਚੀ ਹੋ ਜਾਂਦੀ ਹੈ ਪਰ ਅਸਲ ਵਿੱਚ ਉਸ ਨੇ ਮੈਨੂੰ ਛੱਡਿਆ ਸੀ । ਮੈਂ ਇਸ ਮਾਮਲੇ ਤੇ ਚੁੱਪ ਰਿਹਾ ਇਸੇ ਲਈ ਲੋਕਾਂ ਨੇ ਮੈਨੂੰ ਵਿਲੇਨ ਬਣਾ ਦਿੱਤਾ’ ।

https://www.instagram.com/p/B8jJtk4gPWB/

Related Post