ਨੇਹਾ ਕੱਕੜ 'ਤੇ ਬਿਲਲ ਸਈਦ ਦੀ ਜੋਡੀ ਨੇ ਸੰਗੀਤ ਪ੍ਰੇਮੀਆਂ ਨੂੰ ਦਿੱਤਾ ਸੁਰੂਰ

By  PTC Buzz November 7th 2017 02:22 PM

ਬਿਲਲ ਸਈਦ 'ਤੇ ਨੇਹਾ ਕੱਕੜ ਦੇ ਡੂਇਟ ਸਾਂਗ 'Suroor ਦਾ ਇੰਤਜ਼ਾਰ ਆਖਿਰ ਖਤਮ ਹੋ ਗਿਆ ਹੈ | ਬਿਲਲ ਸਈਦ ਤਾਂ ਆਪਣੀ ਦਿਲ ਨੂੰ ਛੁ ਜਾਣ ਵਾਲੀ ਗਾਇਕੀ ਸਦਕਾ ਪਹਿਲਾ ਤੋਂ ਹੀ ਮਸ਼ਹੂਰ ਸਨ ਪਰ ਆਪਣੇ ਗਾਣਿਆਂ ਨਾਲ ਸਰੋਤਿਆਂ ਨੇ ਪੈਰਾਂ ਨੂੰ ਥਿੜਕਾਉਂਣ 'ਤੇ ਮਜਬੂਰ ਕਰ ਦੇਣ ਵਾਲੀ ਖੂਬਸੂਰਤ ਆਵਾਜ਼ ਦੇ ਮਲਿਕਾ ਨੇਹਾ ਕੱਕੜ ਨੇ ਇਸ ਵਾਰ ਤਾਂ ਕਮਾਲ ਹੀ ਕਰ ਦਿੱਤੀ ਹੈ |

ਨੇਹਾ ਕੱਕੜ ਨੇ ਇਹ ਗੀਤ ਇੰਨੀ ਗਹਿਰਾਈ ਤੋਂ ਗਾਇਆ ਹੈ ਕਿ ਸੁਨਣ ਦੇ ਬਾਅਦ ਤੁਹਾਡੀ ਰੂਹ ਵੀ ਖੁਸ਼ ਹੋ ਉੱਠੇਗੀ | Suroor ਗੀਤ ਨੂੰ ਜਾਰੀ ਹੋਈਆਂ ਅਜੇ ਕੁਛ ਦਿਨ ਹੀ ਹੋਏ ਨੇ ਕਿ ਯੂ-ਟਿਊਬ 'ਤੇ 70 ਲੱਖ ਤੋਂ ਵੀ ਜ਼ਿਆਦਾ ਲੋਕ ਇਸ ਗੀਤ ਨੂੰ ਦੇਖ ਵੀ ਚੁੱਕੇ ਹਨ |

Related Post