ਨੇਹਾ ਕੱਕੜ ਨਾਲ ਬ੍ਰੇਕਅੱਪ ਨੂੰ ਲੈ ਕੇ ਹਿਮਾਂਸ਼ ਕੋਹਲੀ ਨੇ ਕੀਤਾ ਵੱਡਾ ਖੁਲਾਸਾ, ਕਿਹਾ ਰੋ ਕੇ ਸੱਚੀ ਹੋ ਗਈ ਸੀ ਨੇਹਾ ਕੱਕੜ

By  Rupinder Kaler February 18th 2020 04:13 PM

ਨੇਹਾ ਕੱਕੜ ਆਪਣੇ ਧਮਾਕੇਦਾਰ ਗਾਣਿਆਂ ਕਰਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ । ਉਹਨਾਂ ਦੇ ਗਾਣੇ ਹਰ ਇੱਕ ਜ਼ੁਬਾਨ ਤੇ ਹੁੰਦੇ ਹਨ । ਪਰ ਹੁਣ ਨੇਹਾ ਕੱਕੜ ਆਪਣੇ ਗਾਣਿਆਂ ਦੀ ਬਜਾਏ ਆਪਣੇ ਬ੍ਰੇਕਅਪ ਕਰਕੇ ਚਰਚਾ ਵਿੱਚ ਆ ਗਈ ਹੈ । ਦਰਅਸਲ ਨੇਹਾ ਕੱਕੜ ਦੇ ਐਕਸ ਬੁਆਏ ਫ੍ਰੈਂਡ ਹਿਮਾਂਸ਼ ਕੋਹਲੀ ਨੇ ਆਪਣੇ ਬ੍ਰੇਕਅਪ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਹਨ । ਉਸ ਨੇ ਕਿਹਾ ਕਿ ਉਹ ਨੇਹਾ ਕੱਕੜ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ।

https://www.instagram.com/p/B8WPJBSg3FT/

ਏਨਾਂ ਹੀ ਨਹੀਂ ਹਿਮਾਂਸ਼ ਕੋਹਲੀ ਨੇ ਦੱਸਿਆ ਕਿ ਖੁਦ ਨੇਹਾ ਕੱਕੜ ਨੇ ਉਸ ਨਾਲ ਬਰੇਕਅੱਪ ਕੀਤਾ ਹੈ । ਹਿਮਾਂਸ਼ ਨੇ ਕਿਹਾ ਕਿ ਉਹਨਾਂ ਨੇ ਆਪਣੇ ਬਰੇਕਅੱਪ ਨੂੰ ਲੈ ਕੇ ਚੁੱਪ ਧਾਰੀ ਹੋਈ ਸੀ ਇਸੇ ਲਈ ਲੋਕਾਂ ਵਿੱਚ ਉਸ ਨੂੰ ਲੈ ਕੇ ਗਲਤ ਧਾਰਨਾ ਬਣ ਗਈ ।

https://www.instagram.com/p/B8f6lIAnCt9/

ਇੱਕ ਇੰਟਰਵਿਊ ਵਿੱਚ ਹਿਮਾਂਸ਼ ਨੇ ਕਿਹਾ ‘ਇਹ ਬਰੇਕਅਪ ਮੇਰੇ ਵੱਲੋਂ ਨਹੀਂ ਸੀ, ਇਹ ਸਭ ਮੇਰੇ ਜੀਵਨ ਦਾ ਸਭ ਤੋਂ ਬੁਰਾ ਦੌਰ ਸੀ, ਅੱਜ ਸਾਰੀਆਂ ਚੀਜ਼ਾਂ ਠੀਕ ਹੋ ਗਈਆਂ ਹਨ, ਪਰ ਇੱਕ ਸਮਾਂ ਸੀ ਜਦੋਂ ਪੂਰੀ ਦੁਨੀਆ ਮੈਨੂੰ ਸੋਸ਼ਲ ਮੀਡੀਆ ਤੇ ਕੋਸ ਰਹੀ ਸੀ । ਕੋਈ ਵੀ ਸਚਾਈ ਨਹੀਂ ਸੀ ਜਾਨਣਾ ਚਾਹੁੰਦਾ, ਸਾਰਿਆਂ ਦੀਆਂ ਨਜ਼ਰਾਂ ਵਿੱਚ ਮੈਂ ਵਿਲੇਨ ਬਣ ਗਿਆ ਸੀ’ । ਹਿਮਾਂਸ਼ ਨੇ ਕਿਹਾ ਕਿ ‘ਨੇਹਾ ਟੀਵੀ ਸ਼ੋਅ ਤੇ ਰੋ ਕੇ ਸੱਚੀ ਹੋ ਗਈ ਤੇ ਮੈਂ ਬੁਰਾ ਬਣ ਗਿਆ । ਮੈਂ ਵੀ ਰੋ ਸਕਦਾ ਸੀ ਪਰ ਮੈਂ ਬਹਾਦਰੀ ਦਿਖਾਈ’ ।

https://www.instagram.com/p/B7p3JFngbw3/

Related Post