ਨੇਹਾ ਸ਼ਰਮਾ ਨੂੰ ਗਿੱਪੀ ਗਰੇਵਾਲ ਨਾਲ ਪੰਗਾ ਲੈਣਾ ਪਿਆ ਭਾਰੀ …!

By  Rupinder Kaler July 25th 2020 06:14 PM

ਅਦਾਕਾਰਾ ਨੇਹਾ ਸ਼ਰਮਾ ਦਾ ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਨਾਲ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਗਿੱਪੀ ਗਰੇਵਾਲ ਕਿਸੇ ਨਾਲ ਫੋਨ ‘ਤੇ ਗੱਲ ਕਰ ਰਹੇ ਹਨ। ਇਸੇ ਦੌਰਾਨ ਨੇਹਾ ਸ਼ਰਮਾ, ਉਥੇ ਬੈਠੀ ਆਪਣੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਕਹਿੰਦੀ ਹੈ। ਗਿੱਪੀ ਗਰੇਵਾਲ ਨੂੰ ਅਚਾਨਕ ਗੁੱਸਾ ਆਉਂਦਾ ਹੈ ਤੇ ਉਹ ਨੇਹਾ ਨੂੰ ਥੱਪੜ ਮਾਰ ਦਿੰਦੇ ਹਨ ।

https://www.instagram.com/p/CC0bnhpA_Ql/

ਹਾਲਾਂਕਿ ਇਹ ਸਭ ਹਕੀਕਤ ਵਿਚ ਨਹੀਂ ਹੁੰਦਾ, ਬਲਕਿ ਉਹ ਇੰਸਟਾਗ੍ਰਾਮ ਰੀਲ ਲਈ ਵੀਡੀਓ ਬਣਾਉਣ ਵੇਲੇ ਅਜਿਹਾ ਕਰਦਾ ਹੈ। ਪਰ ਉਸ ਦੀ ਇਸ ਵੀਡੀਓ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਨੇਹਾ ਅਤੇ ਗਿੱਪੀ ਗਰੇਵਾਲ ਇਸ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ 'ਇਕ ਸੰਧੂ ਹੁੰਦਾ ਸੀ' ਵਿਚ ਇਕੱਠੇ ਨਜ਼ਰ ਆਏ ਸਨ। ਇਸ ਤੋਂ ਇਲਾਵਾ ਨੇਹਾ ਸ਼ਰਮਾ ਜਲਦ ਹੀ ਵੱਡਾ ਧਮਾਕਾ ਕਰਨ ਜਾ ਰਹੀ ਹੈ।

https://www.instagram.com/p/CDA95d1AOf3/?utm_source=ig_web_copy_link

ਨੇਹਾ ਸ਼ਰਮਾ ਅਤੇ ਬਿੱਗ ਬੌਸ 13 ਦੀ ਜੇਤੂ ਸਿਧਾਰਥ ਸ਼ੁਕਲਾ ਜਲਦੀ ਹੀ ਇੱਕ ਮਿਊਜ਼ਿਕ ਵੀਡੀਓ ਵਿਚ ਇਕੱਠੇ ਨਜ਼ਰ ਆਉਣ ਵਾਲੇ ਹਨ।'ਦਿਲ ਕੋ ਕਰਾਰ ਆਇਆ' ਸਿਰਲੇਖ ਵਾਲਾ ਇਹ ਮਿਊਜ਼ਿਕ ਵੀਡੀਓ 31 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।

https://www.instagram.com/p/CCU0wdble60/

Related Post