ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ 'ਤੇ ਸਿੱਕੇ ਤੇ ਡਾਕ ਟਿਕਟ ਜਾਰੀ ਕਰੇਗੀ ਨੇਪਾਲ ਸਰਕਾਰ 

By  Rupinder Kaler July 16th 2019 05:24 PM -- Updated: July 31st 2019 03:26 PM

ਗੁਰੂ ਨਾਨਕ ਦੇਵ ਜੀ ਦੇ 55੦ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਨੇਪਾਲ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ।ਖ਼ਬਰਾਂ ਮੁਤਾਬਿਕ ਨੇਪਾਲ ਸਰਕਾਰ ਨੇ ਪ੍ਰਕਾਸ਼ ਪੁਰਬ ਤੇ ਤਿੰਨ ਸਿੱਕੇ ਤੇ ਡਾਕ ਟਿਕਟ ਜਾਰੀ ਕਰਨ ਦਾ ਐਲਾਨ ਕੀਤਾ ਹੈ । ਇਸ ਸਭ ਦੀ ਜਾਣਕਾਰੀ ਗੁਰਦੁਆਰਾ ਗੁਰੂ ਨਾਨਕ ਸਤਿਸੰਗ ਕਾਠਮਾਂਡੂ ਦੇ ਪ੍ਰਧਾਨ ਪ੍ਰੀਤਮ ਸਿੰਘ ਨੇ ਦਿੱਤੀ ਹੈ ।

Gurudwara Guru Nanak Satsang Gurudwara Guru Nanak Satsang

ਉਹਨਾਂ ਨੇ ਇੱਕ ਵੈਵਸਾਇਟ ਨੂੰ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਦੀ ਬੇਨਤੀ ਤੇ ਨੇਪਾਲ ਸਰਕਾਰ ਨੇ ਪ੍ਰਕਾਸ਼ ਪੁਰਬ ਤੇ 1੦੦, 1੦੦੦, 25੦੦ ਦੇ ਸਿੱਕੇ ਤੇ ਇੱਕ ਡਾਕ ਟਿਕਟ ਜਾਰੀ ਕਰੇਗੀ ।ਫ਼ਿਲਹਾਲ ਨੇਪਾਲ ਸਰਕਾਰ ਨੇ ਇਹਨਾਂ ਸਿੱਕਿਆਂ ਦੇ ਸੈਂਪਲ ਸਿੱਖ ਆਗੂਆਂ ਨੂੰ ਦਿਖਾਏ ਹਨ ।

ਨੇਪਾਲ ਵਿੱਚ ਰਹਿਣ ਵਾਲਾ ਸਿੱਖ ਭਾਈਚਾਰਾ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਖਾਸ ਤਿਆਰੀ ਕਰ ਰਿਹਾ ਹੈ । ਕਈ ਪ੍ਰੋਗਰਾਮ ਤਾਂ ਹੁਣ ਤੋਂ ਹੀ ਸ਼ੁਰੂ ਹੋ ਗਏ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਨੇਪਾਲ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਸਬੰਧਿਤ ਕਈ ਇਤਿਹਾਸਕ ਗੁਰਦੁਆਰੇ ਹਨ ।

 

Related Post