ਸ਼ਾਹਿਦ ਅਫਰੀਦੀ ਦੀ ਇਸ ਹਰਕਤ ਦੀ ਪਾਕਿਸਤਾਨ ’ਚ ਹੀ ਨਹੀਂ ਭਾਰਤ ’ਚ ਵੀ ਹੋ ਰਹੀ ਹੈ ਤਾਰੀਫ

By  Rupinder Kaler March 24th 2020 03:42 PM

ਸ਼ਾਹਿਦ ਅਫਰੀਦੀ ਪਾਕਿਸਤਾਨੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਹਨ, ਉਹ ਆਪਣੀ ਧਮਾਕੇਦਾਰ ਬੈਟਿੰਗ ਕਰਕੇ ਜਾਣੇ ਜਾਂਦੇ ਹਨ । ਇਸ ਸਭ ਦੇ ਚਲਦੇ ਉਹ ਇੱਕ ਵਾਰ ਫਿਰ ਚਰਚਾ ਵਿੱਚ ਹਨ । ਪੂਰੀ ਦੁਨੀਆ ਵਾਂਗ ਪਾਕਿਸਤਾਨ ਵੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਅਜਿਹੇ ਵਿੱਚ ਸ਼ਾਹਿਦ ਅਫਰੀਦੀ ਆਪਣੀ ਫਾਊਂਡੇਸ਼ਨ ਰਾਹੀਂ ਲੋਕਾਂ ਦੀ ਮਦਦ ਕਰ ਰਹੇ ਹਨ । ਇਸ ਫਾਊਂਡੇਸ਼ਨ ਰਾਹੀਂ ਅਫਰੀਦੀ ਲੋਕਾਂ ਦੇ ਘਰ ਘਰ ਜਾ ਕੇ ਉਹਨਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਚੀਜ਼ਾਂ ਮੁਹੱਈਆ ਕਰਵਾ ਰਹੇ ਹਨ ।

https://twitter.com/SAFoundationN/status/1242158560995409926

ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਿਦ ਅਫਰੀਦੀ ਲੋਕਾਂ ਨੂੰ 21 ਮਾਰਚ ਤੋਂ ਕੋਰੋਨਾ ਵਾਇਰਸ ਤੋਂ ਜਾਗਰੂਕ ਕਰ ਰਹੇ ਹਨ । ਉਹਨਾਂ ਨੇ ਇੱਕ ਹਸਪਤਾਲ ਵਿੱਚ ਆਈਸੋਲੇਸ਼ਨ ਵਾਰਡ ਵੀ ਆਪਣੇ ਖਰਚੇ ਤੇ ਬਣਵਾਇਆ ਹੈ । ਅਫਰੀਦੀ ਨੇ ਆਪਣੇ ਪਿਤਾ ਦੀ ਯਾਦ ਵਿੱਚ ਇੱਕ ਹਸਪਤਾਲ ਵੀ ਬਣਵਾਇਆ ਹੈ ਜਿਸ ਵਿੱਚ ਲੋਕਾਂ ਦਾ ਲੱਗਪਗ ਮੁਫਤ ਇਲਾਜ਼ ਹੁੰਦਾ ਹੈ ।

ਅਫਰੀਦੀ ਇਹਨਾਂ ਯਤਨਾਂ ਦੀ ਪਾਕਿਸਤਾਨ ਵਿੱਚ ਤਾਂ ਤਾਰੀਫ ਹੋ ਰਹੀ ਹੈ, ਭਾਰਤ ਦੇ ਲੋਕ ਵੀ ਉਸ ਦੀ ਤਾਰੀਫ ਕਰਦੇ ਹੋਏ ਨਹੀਂ ਥੱਕ ਰਹੇ । ਤੁਹਾਨੂੰ ਦੱਸ ਦਿੰਦੇ ਹਾਂ ਕਿ ਅਫਰੀਦੀ ਵਾਂਗ ਕੁਝ ਹੋਰ ਦੇਸ਼ਾਂ ਦੇ ਅਥਲੀਟ ਵੀ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਦੀ ਮਦਦ ਕਰ ਰਹੇ ਹਨ । ਪੋਲੈਂਡ ਦੇ ਰਾਬਰਟ ਤੇ ਉਹਨਾਂ ਦੀ ਪਤਨੀ ਨੇ 10 ਲੱਖ ਯੂਰੋ ਦੀ ਰਕਮ ਦਾਨ ਕੀਤੀ ਹੈ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਖਿਡਾਰੀ ਹਨ ਜਿਹੜੇ ਕੋਰੋਨਾ ਨਾਲ ਜੰਗ ਲੜਨ ਲਈ ਲੋਕਾਂ ਦੀ ਮਦਦ ਕਰ ਰਹੇ ਹਨ ।

https://twitter.com/TheRealPCB/status/1240907491342516226

https://twitter.com/IrfanPathan/status/1242037521183195137

Related Post