ਕੀ ਬਿਨ੍ਹਾਂ ਵਿਆਹ ਦੇ ਇੱਕਠੇ ਰਹਿ ਰਹੇ ਹਨ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ …! ਲੋਕਾਂ ਨੇ ਇਹ ਸਭ ਦੇਖਕੇ ਸੋਸ਼ਲ ਮੀਡੀਆ ’ਤੇ ਉਠਾਏ ਸਵਾਲ

By  Rupinder Kaler March 25th 2020 12:15 PM

ਕੋਰੋਨਾ ਦੇ ਵੱਧ ਰਹੇ ਖਤਰੇ ਨੂੰ ਦੇਖਦੇ ਹੋਏ ਦੇਸ਼ ਦੀ ਜਨਤਾ ਨੇ ਆਪਣੇ ਆਪ ਨੂੰ ਘਰਾਂ ਦੇ ਅੰਦਰ ਬੰਦ ਕਰ ਲਿਆ ਹੈ । ਸਰਕਾਰ ਨੇ ਪੂਰੇ ਦੇਸ਼ ਵਿੱਚ ਜਨਤਾ ਕਰਫਿਊ ਲਗਾ ਦਿੱਤਾ ਹੈ । ਇਸ ਵਿੱਚ ਬਾਲੀਵੁੱਡ ਦੇ ਸਿਤਾਰੇ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ । ਇਸ ਸਭ ਦੇ ਚਲਦੇ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨੇ ਵੀ ਇਸ ਸਭ ਵਿੱਚ ਹਿੱਸਾ ਲਿਆ । ਇਸੇ ਦੌਰਾਨ ਦੋਹਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ।

ਇਹਨਾਂ ਤਸਵੀਰਾਂ ਵਿੱਚ ਦੋਵੇਂ ਸਿਤਾਰੇ ਇੱਕ ਹੀ ਘਰ ਦੀ ਛੱਤ ਤੇ ਦਿਖਾਈ ਦੇ ਰਹੇ ਹਨ । ਦੋਹਾਂ ਨੂੰ ਇੱਕਠੇ ਇੱਕ ਹੀ ਘਰ ਵਿੱਚ ਦੇਖਣ ਤੋਂ ਬਾਅਦ ਲੋਕਾਂ ਨੇ ਕਈ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ।

ਕੁਝ ਲੋਕਾਂ ਨੇ ਪੁੱਛਿਆ ਹੈ ਕਿ ਇਹ ਜੋੜੀ ਬਿਨ੍ਹਾ ਵਿਆਹ ਦੇ ਇੱਕਠੇ ਰਹਿ ਰਹੀ ਹੈ । ਕੁਝ ਲੋਕਾਂ ਨੇ ਲਿਖਿਆ ਹੈ ‘ਇਹ ਮੈਂ ਕੀ ਦੇਖ ਰਿਹਾ ਹਾਂ ਬਿਨ੍ਹਾਂ ਵਿਆਹ ਦੇ ਇੱਕਠੇ’ ਜਦੋਂ ਕਿ ਕਿਸੇ ਹੋਰ ਨੇ ਲਿਖਿਆ ਹੈ ‘ਪਹਿਲਾਂ ਤੋਂ ਹੀ ਇੱਕਠੇ ਰਹਿ ਰਹੇ ਹਨ’ ।

ਇਹਨਾਂ ਤਸਵੀਰਾਂ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ । ਦੋਹਾਂ ਦੇ ਵਿਆਹ ਦੀਆਂ ਖ਼ਬਰਾਂ ਵੀ ਅਕਸਰ ਵਾਇਰਲ ਹੁੰਦੀ ਰਹਿੰਦੀਆਂ ਹਨ ।

https://www.instagram.com/p/B9-7XdBhhZH/

Related Post