(VIDEO) ਬਿਜਲੀ ਦੀ ਘਾਟ ਤੋਂ ਪਰੇਸ਼ਾਨ ਪਾਕਿਸਤਾਨੀਆਂ ਨੇ ਗਾ ਕੇ ਸੁਣਿਆ ਆਪਣਾ ਦੁਖੜਾ

By  Gourav Kochhar May 18th 2018 06:57 AM -- Updated: May 18th 2018 07:35 AM

ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ ਇੱਕ ਬਹੁਤ ਹੀ ਮਸ਼ਹੂਰ ਗੀਤ “ਜੁਗਨੀ” ਬਾਰੇ | ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਇਸ ਗੀਤ ਨੂੰ ਹੁਣ ਤੱਕ ਹਰ ਇੱਕ ਨੇ ਪਸੰਦ ਕਿੱਤਾ ਹੈ | ਪੁਰਾਣੇ ਸਮੇਂ ਤੋਂ ਗੀਤ “ਜੁਗਨੀ” ਦੇ ਕਈ ਵਰਜ਼ਨ ਬਣ ਚੁੱਕੇ ਹਨ ਅਤੇ ਸ਼ਬਦ “ਜੁਗਨੀ Jugni ” ਨੇ ਹਰ ਇੱਕ ਦੀ ਜੁਬਾਨ ਤੇ ਰਾਜ ਕਿੱਤਾ ਹੈ | ਤੇ ਅੱਜ ਕਲ ਇਹ ਗੀਤ ਦਾ ਇਕ ਵਰਜ਼ਨ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨ ਵਿਚ ਇਸ ਗੀਤ ਦਾ ਰਿਮਿਕ੍ਸ ਵਰਜ਼ਨ ਸਾਹਮਣੇ ਆਇਆ ਹੈ | ਉਨ੍ਹਾਂ ਨੇ ਇਸ ਗੀਤ ਨੂੰ ਇਕ ਕਾਮੇਡੀ ਅੰਦਾਜ਼ ਵਿਚ ਗਾਇਆ ਹੈ ਜਿਸਦੀ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ | ਗੀਤ ਵਿਚ ਗਾਇਕਾਂ ਨੇ ਪਾਕਿਸਤਾਨ ਵਿਚ ਬਿਜਲੀ ਨਾ ਆਉਣ ਕਰਕੇ ਆਪਣੇ ਦੁੱਖ ਨੂੰ ਗਾ ਕੇ ਸਾਹਮਣੇ ਲਿਆਂਦਾ ਹੈ | ਇਹ ਵੀਡੀਓ ਇੰਨ੍ਹੀ ਜਿਆਦਾ ਵਾਇਰਲ ਹੋ ਰਹੀ ਹੈ ਕਿ ਪੰਜਾਬੀ ਗਾਇਕ ਡਾਕਟਰ ਜ਼ਿਊਸ Dr Zeus ਨੇ ਵੀ ਇਸਨੂੰ ਆਪਣੇ ਅਕਾਊਂਟ ਵਿਚ ਸ਼ੇਅਰ ਕੀਤਾ ਹੈ |

Reeeeemmiixxxxxxx #bijli Ji ??????

A post shared by Dr Zeus (@drzeusworld) on May 17, 2018 at 6:47am PDT

ਪਰ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਦਾ ਇਹ ਇੱਕ ਸ਼ਬਦ "ਜੁਗਨੀ Jugni " ਬਣਿਆ ਕਿਥੋਂ ਹੈ ਅਤੇ ਇਸਦਾ ਅਸਲੀ ਮਤਲਬ ਕਿ ਹੈ | ਜੀ ਹਾਂ ਅੱਜ ਅਸੀਂ ਤੁਹਾਨੂੰ ਦਸਾਂਗੇ ਇਸ ਇੱਕ ਸ਼ਬਦ ਦੀ ਸ਼ੁਰੁਆਤ ਕਿਥੋਂ ਹੋਈ ਅਤੇ ਪੰਜਾਬੀ ਦਾ ਇਨ੍ਹਾਂ ਗੂੜ੍ਹਾ ਰੰਗ ਇਸ ਸ਼ਬਦ ਉੱਤੇ ਕਿਵੇਂ ਚੜ੍ਹਿਆ |

meaning of jugni

ਗੱਲ ਹੈ ਸੰਨ ੧੯੦੬ ਦੀ, ਜਦੋਂ ਪੂਰਾ ਹਿੰਦੋਸਤਾਨ ਗੁਲਾਮੀ ਦੀਆਂ ਜੰਜੀਰਾਂ ਵਿਚ ਜਕੜ੍ਹਿਆ ਹੋਇਆ ਸੀ ਅਤੇ ਬ੍ਰਿਤਾਨੀ ਸਰਕਾਰ ਰਾਣੀ ਵਿਕਟੋਰੀਆ ਦੀ ਰਹਿਨੁਮਾਈ ਹੇਠ ਸਾਸ਼ਨ ਦੇ ੫੦ (ਪਜਾਹ) ਸਾਲ ਯਾਨੀ ਜੁਬਲੀ ਪੂਰੀ ਕਰ ਚੁੱਕੀ ਸੀ | ਇਸ ਜੁਬਲੀ ਨੂੰ ਜਸ਼ਨ ਮੌਕੇ ਮਨਾਉਣ ਲਈ ਅੰਗਰੇਜ ਸਰਕਾਰ ਨੇ ਇੱਕ ਮਸ਼ਾਲ ਜਲਾ ਕੇ ਦੇਸ਼ ਦੇ ਹਰ ਇੱਕ ਕੋਨੇ ਤੇ ਲੈ ਕੇ ਜਾਉਂਣ ਦਾ ਫੈਸਲਾ ਕਿੱਤਾ, ਜਿੱਥੇ ਅੰਗਰੇਜ ਸਰਕਾਰ ਦੀ ਹਕੂਮਤ ਦਾ ਸਿੱਕਾ ਚਲਦਾ ਸੀ |

meaning of jugni

ਪੰਜਾਬ ਪਹੁੰਚਣ ਤੋਂ ਪਹਿਲਾਂ ਇਸ ਜਸ਼ਨ ਦੀਆਂ ਤਿਆਰੀਆਂ ਨੂੰ ਪੂਰਾ ਕਰਨ ਦੇ ਲਈ ਮਾਝੇ ਦੇ ਦੋ ਅਨਪੜ ਪਰ ਬੇਹੱਦ ਮਸ਼ਹੂਰ ਲੋਕ ਗਾਇਕ ਬਿਸ਼ਨਾ ਅਤੇ ਮੰਡਾ ਨੂੰ ਮਸ਼ਾਲ ਦੇ ਨਾਲ ਨਾਲ ਪੰਜਾਬ ਦੇ ਹਰ ਉਸ ਜਿਲ੍ਹੇ ਤੇ ਅਖਾੜੇ ਲਗਾਉਣ ਲਈ ਕਿਹਾ ਗਿਆ ਜਿੱਥੇ ਇਹ ਮਸ਼ਾਲ ਨੂੰ ਲੈ ਕੇ ਜਾਣਾ ਸੀ |

meaning of jugni

ਪਰ ਪੜ੍ਹੇ ਲਿੱਖੇ ਨਾ ਹੋਣ ਕਰਕੇ ਇਨ੍ਹਾਂ ਦੋਵਾਂ ਗਾਇਕਾਂ ਨੇ "ਜੁਬਲੀ' ਸ਼ਬਦ ਨੂੰ "ਜੁਗਨੀ" ਬਣਾ ਦਿੱਤਾ | ਢੱਡ ਤੇ ਕਿੰਗਰੀ ਵਜਾਉਂਦੇ ਹੋਏ ਦੋਵੇ ਲੋਕ ਗਾਇਕ ਹਰ ਵਾਰ "ਜੁਗਨੀ" ਦੀ ਸ਼ੁਰੂਆਤ ਉਸ ਜਗ੍ਹਾ ਦੇ ਨਾਮ ਨਾਲ ਕਰਦੇ ਜਿਸ ਜਗ੍ਹਾ ਤੇ ਉਸ ਵੇਲੇ "ਜੁਗਨੀ Jugni " ਮੌਜੂਦ ਹੁੰਦੀ |

meaning of jugni

ਜਿਉਂ ਜਿਉਂ ਸਮਾਂ ਬੀਤਦਾ ਗਿਆ, ਇਸ ਇੱਕ ਭੋਲੀ ਅਤੇ ਨਿੱਕੀ ਜਹੀ ਗ਼ਲਤੀ ਨਾਲ ਬਣਿਆ ਸ਼ਬਦ "ਜੁਗਨੀ" ਅੱਜ ਸਾਰੀ ਦੁਨੀਆ ਵਿਚ ਪੰਜਾਬੀ ਵਿਰਸੇ ਦੀ ਸ਼ਾਨ ਬਣ ਚੁੱਕਾ ਹੈ | ਫਿਰ ਚਾਹੇ ਉਹ ਬਾਣ ਦੇ ਮੰਝੇ ਉੱਤੇ ਲਗਾ ਬਾਜਾ ਹੋਵੇ ਜਾਂ ਨਵੇਂ ਜਮਾਨੇ ਦੇ ਵੱਡੇ ਵੱਡੇ ਸਪੀਕਰ ਹੋਣ, ਜਦੋਂ ਵੀ "ਜੁਗਨੀ" ਗੀਤ ਦੀ ਆਵਾਜ਼ ਸਾਡੇ ਕੰਨ ਪੈਂਦੀ ਹੈ ਮੰਨ ਆਪਣੇ ਆਪ ਨੱਚਣ ਨੂੰ ਕਰਦਾ ਹੈ |

meaning of jugni

Related Post