ਆਉਣ ਵਾਲੀ ਫ਼ਿਲਮ ਆਸੀਸ ਦਾ ਪਹਿਲਾ ਦਮਦਾਰ ਡਾਈਲੋਗ ਆਇਆ ਸਾਹਮਣੇ

By  Rajan Sharma June 13th 2018 01:10 PM

ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਕਾਮੇਡੀਅਨ ਰਾਣਾ ਰਣਬੀਰ rana ranbir ਦੀ ਫ਼ਿਲਮ ਅਸੀਸ asees ਜਲਦ ਹੀ ਫੈਨਸ ਦੇ ਦਰਮਿਆਨ ਆਉਣ ਵਾਲੀ ਹੈ| ਫ਼ਿਲਮ ਨੂੰ ਉਹਨਾਂ ਦੁਆਰਾ ਹੀ ਡਾਇਰੈਕਟ ਕੀਤਾ ਗਿਆ ਹੈ | ਫ਼ਿਲਮ ਦਾ ਗੀਤ "ਚੰਨ" ਅਤੇ ਪੋਸਟਰ ਤਾਂ ਪਹਿਲਾਂ ਹੀ ਸਾਂਝਾ ਕਰ ਦਿੱਤਾ ਗਿਆ ਹੈ | ਫ਼ਿਲਮ 22 ਜੂਨ ਨੂੰ ਰਿਲੀਜ਼ ਹੋ ਰਹੀ ਹੈ | ਹਾਲ ਹੀ ਵਿਚ ਫ਼ਿਲਮ ਦਾ ਇਕ ਡਾਏਲੋਕ ਪਰੋਮੋ ਰਿਲੀਜ਼ ਹੋਇਆ ਹੈ| ਡਾਏਲੋਕ ਬਹੁਤ ਹੀ ਮਝੇਦਾਰ ਲੱਗ ਰਿਹਾ ਹੈ ਅਤੇ ਸੱਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਅਦਾਕਾਰ ਕੁਲਜਿੰਦਰ ਸਿੰਘ ਸਿੱਧੂ ਇਸ ਵਿਚ ਆਪਣੀ ਇਕ ਨਵੀਂ ਲੁਕ ਵਿਚ ਨਜ਼ਰ ਆ ਰਹੇ ਹਨ |

https://www.youtube.com/watch?v=-UU3Cz_QIuY

ਦਸ ਦੇਈਏ ਕਿ ਰਾਣਾ ਰਣਬੀਰ rana ranbir ਇੱਕ ਬਹੁਤ ਵਧੀਆ ਕਲਾਕਾਰ ਹਨ | ਉਨ੍ਹਾਂਨੇ ਜੋ ਵੀ ਕਿਰਦਾਰ ਨਿਭਾਏ ਹੈ, ਸਾਰੀਆਂ ਨੂੰ ਬਹੁਤ ਪਿਆਰ ਮਿਲਿਆ ਹੈ | ਭਾਵੇਂ ਗੱਲ ਕੀਤੀ ਜਾਵੇ ਜੱਟ ਐਂਡ ਜੂਲੀਅਟ ਚ ਸ਼ੈਂਪੀ ਦੀ ਜਾਂ ਅਰਦਾਸ ਵਿਚ ਲਾਟਰੀ ਦੀ ,ਰਾਣਾ ਨੇ ਆਪਣੇ ਅਭਿਨੈ ਕੀਤੇ ਸਾਰੇ ਪਾਤਰਾਂ ਵਿਚ ਆਪਣੀ ਪ੍ਰਤਿਭਾ ਦਾ ਹੁਨਰ ਦਿਖਾਇਆ ਹੈ |

rana- asees

ਫ਼ਿਲਮ ਨਾ ਕੇਵਲ ਰਾਣਾ ਰਣਬੀਰ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਸਗੋਂ ਲਿਖੀ ਵੀ ਉਹਨਾਂ ਦੁਆਰਾ ਗਈ ਹੈ | ਫ਼ਿਲਮ ਵਿਚ ਰਾਣਾ ਰਣਬੀਰ, ਸਰਦਾਰ ਸੋਹੀ, ਰੁਪਿੰਦਰ ਰੁਪੀ, ਕੁਲਜਿੰਦਰ ਸਿੱਧੂ, ਨੇਹਾ ਪਵਾਰ ਆਦਿ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ | ਫਿਲਮ ਦਾ ਨਿਰਮਾਣ ਲਵਪ੍ਰੀਤ ਲੱਕੀ ਸੰਧੂ, ਬਲਦੇਵ ਸਿੰਘ ਬਾਠ ਅਤੇ ਰਾਣਾ ਰਣਬੀਰ ਦੁਆਰਾ ਕੀਤਾ ਗਿਆ ਹੈ | ਫਿਲਮ “ਅਸੀਸ” asees 22 ਜੂਨ ਨੂੰ ਤੁਹਾਡੇ ਨਜ਼ਦੀਕੀ ਥਿਏਟਰਾਂ 'ਚ ਲੱਗ ਰਹੀ ਹੈ |

Asees-Rana

Related Post