ਵਰਲਡ ਵਾਰ ਦੌਰਾਨ ਸਿੱਖਾਂ ਦੀਆਂ ਦਿੱਤੀਆਂ ਕੁਰਬਾਨੀਆਂ ਨੂੰ ਬਿਆਨ ਕਰੇਗੀ ਨਵੀਂ ਫ਼ਿਲਮ 'ਪ੍ਰੋਮਿਸਿਜ਼'

By  Rupinder Kaler November 11th 2020 10:54 AM

ਸਿੱਖ ਆਪਣੀ ਬਹਾਦਰੀ ਤੇ ਕੁਰਬਾਨੀ ਲਈ ਦੁਨੀਆ ਤੇ ਜਾਣੇ ਜਾਂਦੇ ਹਨ । ਹਾਲੇ ਵੀ ਕਈ ਥਾਂਵਾਂ ਤੇ ਸਿੱਖਾਂ ਦੀ ਇਸ ਬਹਾਦਰੀ ਨੂੰ ਅਣਗੌਲਿਆ ਕੀਤਾ ਜਾਂਦਾ ਹੈ । ਅਜਿਹੀ ਹੀ ਇੱਕ ਫ਼ਿਲਮ ਸਿੱਖ ਫ਼ੌਜੀਆਂ ਵੱਲੋਂ ਸੰਸਾਰ ਪੱਧਰ 'ਤੇ ਦਿੱਤੀਆਂ ਸੇਵਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਜਲਦੀ ਹੀ ਸਿਲਵਰ ਸਕਰੀਨ 'ਤੇ ਵਿਖਾਈ ਜਾ ਰਹੀ ਹੈ।

ਹੋਰ ਪੜ੍ਹੋ :

ਮਾਂ ਨੂੰ ਬਚਾਉਣ ਲਈ ਹਮਲਾਵਰਾਂ ਨਾਲ ਭਿੜ ਪਿਆ ਪੰਜ ਸਾਲ ਦਾ ਬੱਚਾ, ਵੀਡੀਓ ਵਾਇਰਲ

ਕੁਲਵਿੰਦਰ ਬਿੱਲਾ ਦੇ ਨਵੇਂ ਗੀਤ ‘ਕਲਾਕਾਰ’ ਦਾ ਟੀਜ਼ਰ ਹੋਇਆ ਜਾਰੀ

 film

ਕੈਨੇਡਾ ਦੇ ਫ਼ੌਜੀਆਂ ਵਾਂਗ ਭਾਰਤੀ ਸਿੱਖ ਫ਼ੌਜੀਆਂ ਨੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੌਰਾਨ ਮਹਾਨ ਕੁਰਬਾਨੀਆਂ ਕੀਤੀਆਂ ਸਨ ਪਰ ਉਨ੍ਹਾਂ ਦੀ ਭੂਮਿਕਾ ਦਾ ਕੋਈ ਜ਼ਿਕਰ ਕਦੀ ਨਹੀਂ ਕੀਤਾ ਗਿਆ ਹੈ।

'ਪ੍ਰੋਮਿਸਿਜ਼' ਨਾਂ ਦੀ ਇਸ ਫਿਲਮ ਦੀ ਕਹਾਣੀ ਸਰੀ, ਬੀਸੀ ਦੇ ਰਹਿਣ ਵਾਲੇ ਇਤਿਹਾਸਕਾਰ ਸੁਖਪ੍ਰੀਤ ਸਿੰਘ ਹੇਅਰ ਨੇ ਲਿਖੀ ਹੈ ਤੇ ਫਿਲਮ ਦਾ ਨਿਰਦੇਸ਼ਨ ਵੀ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਹੈ। ਇਸ ਫਿਲਮ ਦੀ ਕਹਾਣੀ ਉਨ੍ਹਾਂ ਦੀ ਕਿਤਾਬ 'ਡਿਊਟੀ, ਆਨਰ ਐਂਡ ਇੱਜ਼ਤ' ਤੋਂ ਲਈ ਗਈ ਹੈ। ਬੀਤੇ ਐਤਵਾਰ ਇਸ ਫਿਲਮ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਤੇ ਅਗਲੇ ਸਾਲ ਇਹ ਫਿਲਮ ਸਿਨੇਮਾ ਹਾਲ ਵਿਚ ਵਿਖਾਈ ਜਾਵੇਗੀ। ਇਸ ਫ਼ਿਲਮ ਨੂੰ ਲੈ ਕੇ ਕਾਫੀ ਚਰਚੇ ਹੋ ਰਹੇ ਹਨ ।

Related Post