ਧਮਾਲਾਂ ਪਾਉਣ ਨੂੰ ਆ ਗਈ ਹੈ ਅਮਰਿੰਦਰ ਗਿੱਲ ਦੀ ਫ਼ਿਲਮ 'ਅਸ਼ਕੇ',ਵੇਖੋ ਇਹ ਝਲਕ

By  Rajan Sharma July 27th 2018 10:02 AM

ਲਉ ਜੀ ਅੱਜ ਤੁਹਾਡੇ ਸੱਭ ਦੇ ਇੰਤਜਾਰ ਦੀਆ ਘੜੀਆਂ ਖਤਮ ਹੋ ਗਈਆਂ ਹਨ ਤੁਹਾਨੂੰ ਦੱਸ ਦਈਏ ਕਿ ਸੱਭ ਦੇ ਚਹੇਤੇ ਅਮਰਿੰਦਰ ਗਿੱਲ amrinder gill ਦੀ ਨਵੀਂ ਫ਼ਿਲਮ ਅਸ਼ਕੇ ashkey ਜਿਸਨੂੰ ਕਿ ਸੱਭ ਬਹੁਤ ਬੇਸਬਰੀ ਨਾਲ ਉਡੀਕ ਰਹੇ ਸਨ ਅੱਜ ਰਿਲੀਜ਼ ਹੋ ਚੁੱਕੀ ਹੈ | ਅਮਰਿੰਦਰ ਗਿੱਲ ਦੀਆ ਬਾਕੀ ਫ਼ਿਲਮਾਂ ਦੀ ਤਰਾਂ ਇਸ ਫ਼ਿਲਮ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ | ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਤੋਂ ਇਲਾਵਾ ਜਵਿੰਦਰ ਭੱਲਾ,ਸੰਜੀਦਾ ਸ਼ੇਖ, ਹੌਬੀ ਧਾਲੀਵਾਲ, ਵੰਦਨਾ ਚੋਪੜਾ, ਸਰਬਜੀਤ ਚੀਮਾ ਅਤੇ ਹੋਰ ਕਈ ਪ੍ਰਸਿੱਧ ਅਦਾਕਾਰਾ ਨੇਂ ਆਪਣੀ ਭੂਮਿਕਾ ਨਿਭਾਈ ਹੈ | ਇਸ ਫਿਲਮ ਦੀ ਕਹਾਣੀ ਪੰਜਾਬੀ ਦੇ ਲੋਕ ਨਾਚ ” ਭੰਗੜੇ ” ਤੇ ਅਧਾਰਿਤ ਹੈ | ਕਿਉਂਕਿ ਅਮਰਿੰਦਰ ਗਿੱਲ ਭੰਗੜੇ ਤੋਂ ਹੀ ਗਾਇਕੀ ਵੱਲ ਆਏ ਹਨ ਅਤੇ ਉਹ ਵੀ ਭੰਗੜੇ ਤੇ ਮੂਵੀ ਕਰਨਾ ਚਾਉਂਦੇ ਸਨ |

https://www.youtube.com/watch?v=0gTZ1bfWNKc

ਇਸ ਫ਼ਿਲਮ ਦੇ ਨਿਰਮਾਤਾ ” ਰਿਦਮ ਬੁਆਏਜ਼ ” ਅਤੇ ” ਹੇਅਰ ਓਮਜੀ ਸਟੂਡੀਓਜ਼ ” ਹਨ | ਇਹਨਾਂ ਵੱਲੋ ਬਣਾਈ ਗਈ ਫ਼ਿਲਮ ” ਗੋਲਕ, ਬੁਗਨੀ, ਬੈਂਕ ਤੇ ਬਟੂਆ ” ਨੇ ਬਹੁਤ ਧੁੱਮਾਂ ਪਾਈਆਂ ਸਨ | ਜੇਕਰ ਆਪਾਂ ” ਰਿਦਮ ਬੁਆਏਜ਼ ” ਦੀ ਗੱਲ ਕਰੀਏ ਤਾਂ ਇਹਨਾਂ ਦੇ ਕੰਮ ਕਰਨ ਦਾ ਵੀ ਇੱਕ ਵੱਖਰਾ ਤਰੀਕਾ ਹੈ | ਜੇਕਰ ਵੇਖਿਆ ਜਾਵੇ ਤਾਂ ਹਰ ਫ਼ਿਲਮ ਦਾ ਪ੍ਰਚਾਰ ਫ਼ਿਲਮ ਰਿਲੀਜ਼ ਹੋਣ ਤੋਂ ਇੱਕ ਮਹੀਨਾ ਪਹਿਲਾਂ ਹੀ ਕਰ ਦਿੱਤਾ ਜਾਂਦਾ ਹੈ ਪਰ ” ਰਿਦਮ ਬੁਆਏਜ਼ ” ਦੀਆ ਫਿਲਮਾਂ ਦਾ ਪ੍ਰਚਾਰ ਦਸ ਦਿਨ ਪਹਿਲਾਂ ਸ਼ੁਰੂ ਹੁੰਦਾ ਹੈ ਅਤੇ ਇਸੇ ਤਰਾਂ ਫ਼ਿਲਮ ”ਅਸ਼ਕੇ” ashkey ਦਾ ਟ੍ਰੇਲਰ ਵੀ ਫ਼ਿਲਮ ਰਿਲੀਜ਼ ਹੋਣ ਤੋਂ ਇਕ ਦਿਨ ਪਹਿਲਾ ਹੀ ਰਿਲੀਜ਼ ਕੀਤਾ ਗਿਆ |

Related Post