ਨਵੀਂ ਪੰਜਾਬੀ ਫ਼ਿਲਮ 'ਪਰਿੰਦੇ' ਦਾ ਐਲਾਨ, ਸਾਹਮਣੇ ਆਇਆ ਫਰਸਟ ਲੁੱਕ : ਪੰਜਾਬੀ ਸਿਨੇਮਾ ਦਿਨੋਂ ਦਿਨ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ। ਹਰ ਹਫਤੇ ਦੋ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸਿਨੇਮਾ ਦਾ ਮਿਆਰ ਹੁਣ ਕਿੰਨ੍ਹਾਂ ਉੱਚਾ ਹੋ ਗਿਆ ਹੈ। ਰਿਲੀਜ਼ ਦੇ ਨਾਲ ਨਾਲ ਨਵੀਆਂ ਫ਼ਿਲਮਾਂ ਦੀ ਅਨਾਊਸਮੈਂਟ ਵੀ ਹੋ ਰਹੀ ਹੈ ਜਿਸ ਦੀ ਲੜੀ 'ਚ ਇੱਕ ਹੋਰ ਨਾਮ ਜੁੜ ਚੁੱਕਿਆ ਹੈ। ਮਨਭਾਵਨ ਸਿੰਘ ਦੇ ਨਿਰਦੇਸ਼ਨ 'ਚ ਬਣਨ ਜਾ ਰਹੀ ਫ਼ਿਲਮ 'ਪਰਿੰਦੇ' ਦਾ ਐਲਾਨ ਹੋ ਚੁੱਕਿਆ ਹੈ 'ਤੇ ਫ਼ਿਲਮ ਦਾ ਫਰਸਟ ਲੁੱਕ ਵੀ ਸਾਹਮਣੇ ਆ ਗਿਆ ਹੈ।
View this post on Instagram
ਇਸ ਫ਼ਿਲਮ ‘ਚ ਯੁਵਰਾਜ ਹੰਸ, ਉਹਨਾਂ ਦੀ ਪਤਨੀ ਮਾਨਸ਼ੀ ਸ਼ਰਮਾ ਹੰਸ, ਨਵਦੀਪ ਕਲੇਰ, ਗੁਰਲੀਨ ਚੋਪੜਾ, ਹਰਸਿਮਰਨ, ਹੌਬੀ ਧਾਲੀਵਾਲ, ਮਲਕੀਤ ਸਿੰਘ ਰੌਣੀ ਅਤੇ ਗੁਰਪ੍ਰੀਤ ਕੌਰ ਭੰਗੂ ਸਮੇਤ ਕਈ ਨਾਮਵਰ ਅਦਾਕਾਰ ਨਜ਼ਰ ਆਉਣਗੇ। ਫ਼ਿਲਮ ਦੀ ਕਹਾਣੀ ਬੌਬੀ ਸੱਚਦੇਵਾ ਤੇ ਮਨਭਾਵਨ ਸਿੰਘ ਵੱਲੋਂ ਮਿਲ ਕੇ ਲਿਖੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫ਼ਿਲਮ ਆਉਣ ਵਾਲੀਆਂ ਸਰਦੀਆਂ 'ਚ ਰਿਲੀਜ਼ ਕੀਤੀ ਜਾਣੀ ਹੈ।
ਮਨਭਾਵਨ ਸਿੰਘ ਦੀ ਇਹ ਦੂਸਰੀ ਫ਼ਿਲਮ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਫ਼ਿਲਮ 'ਜੱਦੀ ਸਰਦਾਰ' ਜਿਸ 'ਚ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਨਿਭਾ ਰਹੇ ਹਨ, 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਪਰਿੰਦੇ ਨੂੰ ਪ੍ਰੋਡਿਊਸ ਕਰ ਰਹੇ ਹਨ ਬੌਬੀ ਸਚਦੇਵਾ ਅਤੇ ਅਜਬ ਪ੍ਰੋਡਕਸ਼ਨ 'ਚ ਇਸ ਫ਼ਿਲਮ ਨੂੰ ਬਣਾਇਆ ਜਾ ਰਿਹਾ ਹੈ।
ਹਰੋ ਵੇਖੋ : ਅਜੈ ਦੇਵਗਨ ਦੀ ਫ਼ਿਲਮ 'ਚ ਆਏ ਨੇਹਾ ਕੱਕੜ ਤੇ ਗੈਰੀ ਸੰਧੂ ਦੇ ਗੀਤ 'ਤੇ ਦੇਖੋ ਨੇਹਾ ਕੱਕੜ ਦਾ ਸ਼ਾਨਦਾਰ ਡਾਂਸ
View this post on Instagram
ਫ਼ਿਲਮ ਦੇ ਪੋਸਟਰ ਤੋਂ ਤਾਂ ਲੱਗਦਾ ਹੈ ਕਿ ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਤੇ ਚਾਨਣਾ ਪਾਉਂਦੀ ਨਜ਼ਰ ਆਵੇਗੀ ਜਿਸ 'ਚ ਰਾਜਨੀਤਿਕ ਐਂਗਲ ਤੋਂ ਲੈ ਪੰਜਾਬੀਆਂ ਦੇ ਵਿਦੇਸ਼ ਜਾਣ ਦੇ ਰੁਜਾਨ ਨੂੰ ਵੀ ਦਰਸਾਇਆ ਜਾਏਗਾ। ਦੇਖਣਾ ਹੋਵੇਗਾ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਹੰਸ ਯਾਨੀ ਪਤੀ ਪਤਨੀ ਦੀ ਇਹ ਜੋੜੀ ਪਰਦੇ 'ਤੇ ਕਦੋਂ ਤੱਕ ਦੇਖਣ ਨੂੰ ਮਿਲਦੀ ਹੈ।