ਨਿਮਰਤ ਖੈਰਾ ਆਪਣੇ ਗੀਤ ਬਰੋਬਰ ਬੋਲੀ ਨਾਲ ਪਾ ਰਹੀ ਹੈ ਧੁੱਮਾਂ

By  Gourav Kochhar January 8th 2018 07:04 AM

ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਖ਼ਤਮ ਆ ਗਿਆ ਹੈ ਨਿਮਰਤ ਖੈਰਾ ਦਾ ਨਵਾਂ ਗੀਤ "ਬਰੋਬਰ ਬੋਲੀ Brobar Boli" | ਗੀਤ ਨੇ ਰਿਲੀਜ਼ ਹੁੰਦਿਆ ਹੀ ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੁੱਮਾਂ ਪਾ ਦਿੱਤੀਆਂ ਨੇ | ਇਸ ਗੀਤ ਨੂੰ ਰਿਲੀਜ਼ ਹੋਇਆ ਅਜੇ ਕੁਝ ਕੁ ਹੀ ਘੰਟੇ ਹੋਏ ਨੇ ਕਿ ਗੀਤ ਨੂੰ ਯੂ-ਟਿਊਬ ਤੇ ਲੱਖਾਂ ਲੋਕਾਂ ਨੇ ਵੇਖ ਲਿਆ ਹੈ | ਗੀਤ ਦੇ ਬੋਲ ਲਿਖੇ ਨੇ ਮਨਿੰਦਰ ਕੈਲੀ, ਮਿਊਜ਼ਿਕ ਦਿੱਤਾ ਹੈ ਦੇਸੀ ਰਿਊਟਜ਼ ਦਾ ਅਤੇ ਵੀਡੀਓ ਬਣਾਈ ਹੈ ਸੁਖ ਸੰਘੇੜਾ ਨੇ | ਹੁਣ ਜਿਸ ਗੀਤ ਨਾਲ ਇੰਨੀਆਂ ਮਹਾਨ ਹਸਤੀਆਂ ਜੁੜ੍ਹ ਜਾਣ ਉਹ ਗੀਤ ਤਾਂ ਧਮਾਲਾਂ ਪਵੇਗਾ ਹੀ |

ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਇਹ ਗੀਤ ਕੁਝ ਹੀ ਪਲਾਂ ਵਿਚ ਯੂ-ਟਿਊਬ ਤੇ ਪਹਿਲੇ ਨੰਬਰ ਦੀ ਤਰੇਂਡਿੰਗ ਵਿਚ ਚੱਲ ਰਿਹਾ ਹੈ | ਇਸ ਗੀਤ ਵਿਚ ਨਿਮਰਤ ਖੈਰਾ Nimrat Khaira ਦਾ ਇਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ | ਚਲੋ ਫਿਰ ਲੈਂਦੇ ਹਾਂ ਇਸ ਗੀਤ ਦਾ ਆਨੰਦ:

Related Post