ਤਰਸੇਮ ਜੱਸੜ ਨੇ ਚੁਕਿਆ ਸਰਪ੍ਰਾਈਜ਼ ਤੋਂ ਪਰਦਾ, ਜਾਰੀ ਕੀਤਾ ਐਲਬਮ ਦਾ ਪਹਿਲਾ ਗੀਤ

By  Gourav Kochhar April 19th 2018 06:36 AM

ਲਓ ਜੀ ਰਿਲੀਜ਼ ਹੋ ਗਿਆ ਹੈ ਤਰਸੇਮ ਜੱਸੜ Tarsem Jassar ਦੀ ਆ ਨਵੀ ਐਲਬਮ Turbanator ਦਾ ਪਹਿਲਾ ਗੀਤ ਜਿਸਦਾ ਨਾਮ ਹੈ ਹਮਬਲ | ਗੀਤ ਦਾ ਮਿਊਜ਼ਿਕ ਦਿੱਤਾ ਹੈ ਆਰ ਗੁਰੂ ਨੇ ਅਤੇ ਬੋਲ ਤਰਸੇਮ ਜੱਸੜ ਦੇ ਖੁਦ ਦੇ ਲਿਖੇ ਹੋਏ ਹਨ | ਗੀਤ ਦੀ ਵੀਡੀਓ ਅਜੇ ਜਾਰੀ ਨਹੀਂ ਹੋਈ ਪਰ ਗੀਤ ਦੇ ਬੋਲ ਹੀ ਲੋਕਾਂ ਦੇ ਦਿਲ ਜਿੱਤ ਰਹੇ ਹਨ |

ਤਰਸੇਮ ਜੱਸਰ Tarsem Jassar ਪਾਲੀਵੁੱਡ ਦੇ ਸਭ ਤੋਂ ਵੱਧ ਫੇਮਸ ਸਿੰਗਰ-ਐਕਟਰ ਵਿੱਚੋ ਇਕ ਹੈ। ਉਨ੍ਹਾਂ ਨੇ ਹਮੇਸ਼ਾ ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਸਭ ਨੂੰ ਹੈਰਾਨ ਹੀ ਕੀਤਾ ਹੈ। ਐਕਟਰ ਤੋਂ ਸਿੰਗਰ ਬਣੇ ਇਹ ਕਲਾਕਾਰ ਜਲਦੀ ਹੀ ਆਪਣੇ ਫੈਨਸ ਲਈ ਸਰਪ੍ਰਾਈਜ਼ ਲੈ ਕੇ ਆ ਰਹੇ ਹਨ | ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦਿਆਂ ਤਰਸੇਮ ਨੇ ਦਸਿਆ ਕਿ ਸਰਪ੍ਰਾਈਜ਼ ਜਲਦ ਹੀ ਮਿਲਣ ਵਾਲਾ ਹੈ ਤੇ ਇਹ ਸਰਪ੍ਰਾਈਜ਼ ਦਾ 19 ਅਪ੍ਰੈਲ ਨੂੰ ਖੁਲਾਸਾ ਕੀਤਾ ਜਾਵੇਗਾ।

tarsem jassar

ਤਰਸੇਮ ਦੀ ਪੋਸਟ ਦੇਖ ਕੇ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਆਉਣ ਵਾਲੀ ਐਲਬਮ ‘ਟਰਬਨੇਟਰ’ ਨੂੰ ਸ਼ਾਇਦ ਉਹ 19 ਅਪ੍ਰੈਲ ਨੂੰ ਰਿਲੀਜ਼ ਕਰ ਰਹੇ ਹਨ | ਜੱਸਰ Tarsem Jassar ਨੇ ਆਪਣੀ ਇਸ ਐਲਬਮ ਦਾ ਪੋਸਟਰ ਕਰੀਬ ਇੱਕ ਮਹੀਨਾ ਪਹਿਲਾ ਸਾਂਝਾ ਕੀਤਾ ਸੀ, ਜਿਸ ਨੇ ਜੱਸੜ ਦੇ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਵਧਾ ਦਿੱਤਾ ਸੀ | ਨਾਲ ਹੀ ਤਰਸੇਮ ਨੇ ਕਿਹਾ ਕਿ ਉਨ੍ਹਾਂ ਦੀ ਐਲਬਮ ‘ਚ ਹੋਰ ਵੀ ਬਹੁਤ ਕੁਝ ਨਵਾਂ ਹੋਵੇਗਾ।

ਤਰਸੇਮ ਜੱਸਰ Tarsem Jassar ਨੇ ਪਹਿਲਾਂ ਹੀ ਪੀ.ਟੀ.ਸੀ ਅਵਾਰਡਜ਼ ‘ਚ ਬੈਸਟ ਐਕਟਰ (ਕ੍ਰਿਟਿਕਸ) ਤੇ ਬੈਸਟ ਡਾਇਲਾਗਸ ਦਾ ਖਿਤਾਬ ਆਪਣੇ ਨਾਂ ਕੀਤਾ ਹੈ | ਤਰਸੇਮ ਨੂੰ ਅਸੀਂ ‘ਰੱਬ ਦਾ ਰੇਡਿਓ’ ਤੇ ‘ਸਰਦਾਰ ਮੁਹਮੰਦ’ ‘ਚ ਦੇਖ ਚੁੱਕੇ ਹਾਂ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ। ਹੁਣ ਇਸ ਸਾਲ ਉਹ ਕਿ ਕੁਝ ਕਮਾਲ ਕਰਦੇ ਨੇ, ਇਹ ਦੇਖਣਾ ਬਾਕੀ ਹੈ |

https://www.youtube.com/watch?v=2ha8YQ0SyyE&feature=youtu.be

tarsem jassar

Related Post