ਕੀ ਤੁਸੀਂ ਅਰਮਾਨ ਬੇਦਿਲ ਨੂੰ ਮਿਸ ਕਰ ਰਹੇ ਸੀ? ਇੱਥੇ ਦੇਖੋ ਉਹ ਕੀ ਕਰ ਰਹੇ ਹਨ

By  Gourav Kochhar March 14th 2018 12:11 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਹੁਤ ਸਾਰੇ ਉਭਰਦੇ ਸਿਤਾਰਿਆਂ ਵਿਚ ਨਾਮ ਆਉਂਦਾ ਹੈ ਗਾਇਕ ਅਰਮਾਨ ਬੇਦਿਲ ਦਾ | ਅਰਮਾਨ ਨੇ "ਨੇ ਲਾਵਾਂ", "ਅਧੂਰਾ ਪਿਆਰ", "ਚੁੰਨੀ", "ਰੋਜ਼ ਡੇ" ਵਰਗੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ | ਨੌਜਵਾਨਾਂ ਦਾ ਮਨਪਸੰਦ ਹੋਣ ਵਜੋਂ ਅਰਮਨ ਆਪਣੀ ਪ੍ਰਸਿੱਧੀ ਨੂੰ ਜਿਊਣ ਵਿਚ ਕਾਮਯਾਬ ਰਿਹਾ ਹੈ | ਪਿਛਲੇ ਸਾਲ ਜੱਟ ਜਾਨ ਵਾਰਦਾ ਅਤੇ ਚੁੰਨੀ ਵਰਗੇ ਹਿੱਟ ਗਾਣਿਆਂ ਤੋਂ ਬਾਅਦ, ਗਾਇਕ ਇਸ ਸਾਲ "ਰੋਂਦਾ ਰੋਂਦਾ" ਨਾਂ ਦੇ ਗੀਤ ਨਾਲ ਸ਼ੁਰੂਆਤ ਕਰਨ ਜਾ ਰਹੇ ਹਨ |

ਗੀਤ ਦੇ ਸਿਰਲੇਖ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਇਹ ਇੱਕ ਉਦਾਸ ਗੀਤ ਹੋਣ ਜਾ ਰਿਹਾ ਹੈ | ਅਰਮਾਨ Arman Bedil ਦੀ ਸੁਰੀਲੀ ਅਵਾਜ਼ ਵਿੱਚ ਲੋਕਾਂ ਨੂੰ ਰੁਲਾ ਦੇਣ ਦੀ ਸ਼ਕਤੀ ਹੈ | ਇੰਜ ਜਾਪਦਾ ਹੈ ਕਿ ਉਹ ਆਪਣੇ ਆਉਣ ਵਾਲੀ ਗੀਤ ਨਾਲ ਲੋਕਾਂ ਦੇ ਦਿਲਾਂ ਨੂੰ ਹਿਲਾਉਣ ਦਾ ਇਰਾਦਾ ਰੱਖਦਾ ਹਨ | ਅਰਮਾਨ ਬੇਦਿਲ ਨੇ ਹਾਲ ਹੀ ਚ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਗੀਤ ਦਾ ਪੋਸਟਰ ਸਾਂਝਾ ਕੀਤਾ | ਪੋਸਟਰ 'ਤੇ ਜੋ ਦਿਖਾਇਆ ਗਿਆ ਹੈ ਉਸ ਤੋਂ ਉਹ ਬਹੁਤ ਨਿਰਾਸ਼ ਅਤੇ ਦੁਖੀ ਲਗਦੇ ਹਨ | ਸਾਡੇ ਤੇ ਵਿਸ਼ਵਾਸ ਨੀਂ ਹੁੰਦਾ ? ਲਓ ਤੁਸੀਂ ਆਪ ਵੇਖੋ :

"ਰੋਂਦਾ ਰੋਂਦਾ" ਦੇ ਬੋਲ ਵੀਤ ਬਲਜੀਤ veet baljit ਦੁਆਰਾ ਲਿਖੇ ਗਏ ਹਨ ਤੇ ਮਿਊਜ਼ਿਕ ਵੈਸਟਰਨ ਪੇਂਡੂਜ ਦੁਆਰਾ ਦਿੱਤੋ ਗਿਆ ਹੈ | ਜੇ ਤੁਸੀਂ ਉਨ੍ਹਾਂ ਦੇ ਕੰਮ ਤੋਂ ਜਾਣੂ ਹੋ, ਤਾਂ ਤੁਸੀਂ ਪਹਿਲਾਂ ਹੀ ਗੀਤ ਦੇ ਸ਼ਬਦਾਂ ਨਾਲ ਦਰਦਾਂ ਦੀ ਕਲਪਨਾ ਕਰ ਸਕਦੇ ਹੋ | ਗਾਇਕ ਨੇ ਅਜੇ ਗਾਣੇ ਨੂੰ ਰਿਲੀਜ਼ ਕਰਨ ਦੀ ਤਾਰੀਖ ਦਾ ਖੁਲਾਸਾ ਨਹੀਂ ਕੀਤਾ ਹੈ | ਟਰੂ ਮੇਕਰਜ਼ ਦੁਆਰਾ ਨਿਰਦੇਸ਼ਿਤ ਇਹ ਗੀਤ ਜਲਦੀ ਹੀ ਉੱਤਰੀ ਭਾਰਤ ਦੇ ਪ੍ਰਮੁੱਖ ਰਿਕਾਰਡ ਲੇਬਲ- ਸਪੀਡ ਰੀਕਾਰਡਸ ਥੱਲੇ ਰਿਲੀਜ਼ ਹੋਣ ਦੀ ਉਮੀਦ ਹੈ |

Related Post