ਕਿਸ ਨੂੰ ਰੱਖਣਾ ਹੋਇਆ ਦੀਪ ਢਿੱਲੋਂ ਦੀ ਮੁੱਛ ਦਾ ਸਵਾਲ , ਦੇਖੋ ਵੀਡੀਓ

By  Aaseen Khan December 13th 2018 12:11 PM

ਕਿਸ ਨੂੰ ਰੱਖਣਾ ਹੋਇਆ ਦੀਪ ਢਿੱਲੋਂ ਦੀ ਮੁੱਛ ਦਾ ਸਵਾਲ , ਦੇਖੋ ਵੀਡੀਓ : ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਆਪਣਾ ਨਵਾਂ ਗੀਤ ਮੁੱਛ ਦਾ ਸਵਾਲ ਲੈ ਕੇ ਸਰੋਤਿਆਂ ਦੇ ਰੁ-ਬ-ਰੁ ਹੋ ਚੁੱਕੇ ਹਨ। ਗਾਣੇ 'ਚ ਫੀਮੇਲ ਲੀਡ ਰੋਲ ਨਿਭਾਇਆ ਹੈ ਖੂਬਸੂਰਤ ਅਦਾਕਾਰਾ ਨੇਹਾ ਮਲਿਕ ਨੇ। ਗਾਣੇ ਦੇ ਬੋਲ ਲਿਖੇ ਹਨ ਫੇਮਸ ਪੰਜਾਬੀ ਗੀਤਕਾਰ ਜੱਸਾ ਨੱਟ ਨੇ। ਮੁਸ਼ਟੈਚ ਯਾਨੀ ਮੁੱਛ ਦਾ ਸਵਾਲ ਗਾਣੇ ਦਾ ਮਿਊਜ਼ਿਕ ਦਿੱਤਾ ਹੈ ਮਿਊਜ਼ਿਕ ਇੰਜੀਨੀਅਰ ਹੋਰਾਂ ਨੇ। ਇਸ ਖੂਬ ਸੂਰਤ ਵੀਡੀਓ ਦਾ ਨਿਰਦੇਸ਼ਨ ਸਵਾਮੀ ਨੇ ਕੀਤਾ ਹੈ। ਗੀਤ ਸਿੰਗਲ ਟਰੈਕ ਮਿਊਜ਼ਿਕ ਦੇ ਲੇਬਲ ਨਾਲ ਰਿਲੀਜ਼ ਕੀਤਾ ਗਿਆ ਹੈ। ਨੇਹਾ ਮਲਿਕ ਅਤੇ ਦੀਪ ਢਿੱਲੋਂ ਨੇ ਗੀਤ ਦੇ ਵੀਡੀਓ 'ਚ ਬਹੁਤ ਵਧੀਆ ਅਦਾਕਾਰੀ ਕੀਤੀ ਹੈ।

https://www.youtube.com/watch?v=UL87LEdJYXU&feature=youtu.be

ਹੋਰ ਪੜ੍ਹੋ : ਬਾਦਸ਼ਾਹ ਨੇ ‘ਭੂੰਡ’ ਦੀ ਬਣਾਈ ਹਨੇਰੀ ,ਦੇਖੋ ਵੀਡੀਓ

ਇਸ ਤੋਂ ਪਹਿਲਾਂ ਵੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਨੇ ਪੰਜਾਬ 'ਚ ਕਈ ਦੋਗਾਣਿਆਂ ਦੀਆਂ ਐਲਬਮਜ਼ ਰਿਲੀਜ਼ ਕੀਤੀਆਂ ਹਨ ਜਿੰਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ ਹੈ। ਪੰਜਾਬੀਆਂ ਦੀ ਹਰਮਨ ਪਿਆਰੀ ਇਹ ਜੋੜੀ ਲਗਾਤਾਰ ਦਰਸ਼ਕਾਂ ਦੇ ਦਿਲ 'ਤੇ ਰਾਜ ਕਰਦੀ ਆਈ ਹੈ। ਮੁੱਛ ਦਾ ਸਵਾਲ ਨਾਮ ਦੇ ਇਸ ਗਾਣੇ ਨੂੰ ਵੀ 1 ਦਿਨ 'ਚ ਯੂ ਟਿਊਬ 'ਤੇ ਪੰਜ ਲੱਖ ਤੋਂ ਵੱਧ ਵਾਰ ਦੇਖ ਚੁੱਕੇ ਹਨ।

Related Post