ਗਿੱਪੀ ਗਰੇਵਾਲ ਬੋਹੇਮੀਆ ਨਾਲ ਲੈ ਕੇ ਆ ਰਹੇ ਨੇ 'ਖ਼ਤਰਨਾਕ' ਗਾਣਾ, ਪਹਿਲੀ ਝਲਕ ਆਈ ਸਾਹਮਣੇ

By  Aaseen Khan November 16th 2019 11:37 AM -- Updated: November 16th 2019 11:40 AM

ਗਿੱਪੀ ਗਰੇਵਾਲ ਅਤੇ ਬੋਹੇਮੀਆ ਜਦੋਂ ਵੀ ਇਕੱਠੇ ਆਏ ਹਨ ਕੁਝ ਵੱਡਾ ਹੀ ਲੈ ਕੇ ਆਏ ਹਨ। ਇੱਕ ਵਾਰ ਫਿਰ ਇਹ ਸ਼ਾਨਦਾਰ ਜੋੜੀ ਨਵੇਂ ਗੀਤ 'ਚ ਦੇਖਣ ਨੂੰ ਮਿਲਣ ਵਾਲੀ ਹੈ ਜਿਸ ਦਾ ਆਫੀਸ਼ੀਅਲ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦਾ ਨਾਮ ਹੈ 'ਖ਼ਤਰਨਾਕ' ਜਿਸ ਨੂੰ ਕੁਮਾਰ ਸੰਨੀ ਨੇ ਲਿਖਿਆ ਹੈ ਤੇ ਦੇਸੀ ਕਰਿਉ ਨੇ ਸੰਗੀਤ ਦਿੱਤਾ ਹੈ। ਗਿੱਪੀ ਗਰੇਵਾਲ ਦੀ ਅਵਾਜ਼ ਅਤੇ ਬੋਹੇਮੀਆ ਦੇ ਰੈਪ ਦਾ ਤੜਕਾ ਇਸ ਗਾਣੇ 'ਚ ਦੇਖਣ ਨੂੰ ਮਿਲਣ ਵਾਲਾ ਹੈ।

 

View this post on Instagram

 

#Khatarnaak Coming Soon....? @iambohemia @thehumblemusic @desi_crew #kumarsunny @bal_deo

A post shared by Gippy Grewal (@gippygrewal) on Nov 15, 2019 at 8:57pm PST

2017 'ਚ ਗੀਤ ਕਾਰ ਨੱਚਦੀ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਬੋਹੇਮੀਆ ਇੱਕ ਵਾਰ ਫਿਰ ਇਕੱਠੇ ਆ ਰਹੇ ਹਨ। ਇਸ ਗੀਤ ਦਾ ਸ਼ੂਟ ਪਿਛਲੇ ਦਿਨੀਂ ਵਿਦੇਸ਼ 'ਚ ਹੀ ਕੀਤਾ ਗਿਆ ਹੈ ਜਿਸ ਦੇ ਸੈੱਟ ਤੋਂ ਬੋਹੇਮੀਆ ਅਤੇ ਗਿੱਪੀ ਗਰੇਵਾਲ ਨੇ ਵੀਡੀਓ ਵੀ ਸਾਂਝਾ ਕੀਤਾ ਸੀ। ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਵੱਲੋਂ ਇਸ ਗਾਣੇ ਦੇ ਵੀਡੀਓ ਦਾ ਨਿਰਦੇਸ਼ਨ ਕੀਤਾ ਗਿਆ ਹੈ।

ਹੋਰ ਵੇਖੋ : ਤਰਸੇਮ ਜੱਸੜ ਲੈ ਕੇ ਆ ਰਹੇ ਨੇ ਨਵਾਂ ਗੀਤ ‘ਤੇਰਾ ਤੇਰਾ’, ਪੋਸਟਰ ਕੀਤਾ ਸਾਂਝਾ

ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮਿਊਜ਼ਿਕ ਦੇ ਲੇਬਲ ਨਾਲ ਇਸ ਗੀਤ ਨੂੰ ਰਿਲੀਜ਼ ਕੀਤਾ ਜਾਵੇਗਾ। ਗਿੱਪੀ ਗਰੇਵਾਲ ਅਤੇ ਬੋਹੇਮੀਆ ਇਕੱਠੇ ਹੋ ਗਿਆ ਸ਼ਰਾਬੀ, ਟੌਰ, ਅਤੇ ਕਾਰ ਨੱਚਦੀ ਵਰਗੇ ਸੁਪਰਹਿੱਟ ਗਾਣੇ ਕਰ ਚੁੱਕੇ ਹਨ। ਹੁਣ ਦੇਖਣਾ ਹੋਵੇਗਾ ਖ਼ਤਰਨਾਕ ਗਾਣੇ 'ਚ ਦੋਨੋ ਕਿਹੜਾ ਧਮਾਕਾ ਕਰਨ ਜਾ ਰਹੇ ਹਨ।

Related Post