ਦੀਪ ਮਨੀ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਨਖਰਾ’

By  Rupinder Kaler December 27th 2019 03:08 PM -- Updated: December 27th 2019 03:24 PM

‘ਡੋਪ ਸ਼ੋਪ’ ਵਰਗਾ ਹਿੱਟ ਗਾਣਾ ਦੇਣ ਵਾਲੇ ਦੀਪ ਮਨੀ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ । ਇਸ ਵਾਰ ਉਹਨਾਂ ਦਾ ਗਾਣਾ ਕੁਝ ਖ਼ਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਉਹਨਾਂ ਦੇ ਨਾਲ ਗਾਇਕਾ ਗੁਰਲੇਜ਼ ਅਖ਼ਤਰ ਹੋਣਗੇ । ‘ਨਖਰਾ’ ਟਾਈਟਲ ਹੇਠ ਰਿਲੀਜ਼ ਕੀਤੇ ਜਾਣ ਵਾਲੇ ਇਸ ਗਾਣੇ ਦਾ 29 ਦਸੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ ।

https://www.instagram.com/p/B6ixlhgJZ66/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਸ਼ਿਵਜੋਤ ਨੇ ਲਿਖੇ ਹਨ ਜਦੋਂ ਕਿ ਮਿਊਜ਼ਿਕ Indeep bakshi ਨੇ ਤਿਆਰ ਕੀਤਾ ਹੈ । ਦੀਪ ਮਨੀ ਦੇ ਇਸ ਗਾਣੇ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ ਕਿਉਂਕਿ ਕਾਫੀ ਸਮੇਂ ਤੋਂ ਬਾਅਦ ਦੀਪ ਮਨੀ ਕੋਈ ਨਵਾਂ ਗਾਣਾ ਲੈ ਕੇ ਆ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪ ਮਨੀ ਦਾ ਡੋਪ ਸ਼ੋਪ ਸੁਪਰਹਿੱਟ ਗਾਣਾ ਹੈ । ਜਿਹੜਾ ਕਿ ਹਰ ਡੀਜੇ ਤੇ ਵੱਜਦਾ ਸੁਣਾਈ ਦੇ ਜਾਂਦਾ ਹੈ ।

https://www.instagram.com/p/B6XtXdAJZ2q/

Related Post