ਅਨਮੋਲ ਗਗਨ ਮਾਨ ਦਾ ਗੀਤ ਵਲਾਂ ਵਾਲੀ ਪੱਗ ਹੋ ਗਿਆ ਹੈ ਰਿਲੀਜ਼, ਵੇਖੋ ਅਤੇ ਸ਼ੇਅਰ ਕਰੋ

By  Gulshan Kumar February 26th 2018 07:12 AM -- Updated: February 26th 2018 07:38 AM

ਪਿਛਲੇ 4 ਸਾਲਾਂ ਦੌਰਾਨ ਪੰਜਾਬੀ ਮਿਉਜ਼ਿਕ ਇੰਡਸਟਰੀ ਵਿਚ ਇਕ ਵੱਡਾ ਬਦਲਾਅ ਆਇਆ ਹੈ ਤੇ ਉਹ ਬਦਲਾਅ ਹੈ ਜੀ ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਫ਼ੀਮੇਲ ਸਿੰਗਰਸ ਦੀ ਐਂਟਰੀ | ਜਿਹਨਾਂ ਨੇ ਪੰਜਾਬੀ ਗਾਈਕੀ ਦੇ ਸਤਰ ਨੂੰ ਕਾਫ਼ੀ ਉਚਾ ਕੀਤਾ ਹੈ ਤੇ ਇਹਨਾਂ ਫ਼ੀਮੇਲ ਸਿੰਗਰਸ ਵਿੱਚ ਇਕ ਨਾਂਮ ਹੈ ਅਨਮੋਲ ਗਗਨ ਮਾਨ ਦਾ | ਜਿਸ ਨੇ ਕਈ ਹਿੱਟ ਗੀਤ ਪੰਜਾਬੀ ਮਿਉਜ਼ਿਕ ਇੰਡਸਟਰੀ ਨੂੰ ਦਿੱਤੇ ਤੇ ਜਿਵੇਂ ਕਿ ਅਸੀਂ ਆਪਣੇ ਪਿਛਲੇ ਆਰਟੀਕਲ ਵਿਚ ਦੱਸਿਆ ਸੀ ਕਿ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਹੈ ਵਲਾਂ ਵਾਲੀ ਪੱਗ |

ਅੱਜ ਅਸੀਂ ਇਸ ਗਾਣੇ ਦੀ ਰੀਲੀਜ਼ ਡੇਟ ਦੱਸਣ ਜਾ ਰਹੇ ਹਾ ਬਿਲਕੁਲ ਜੀ, ਗਾਣਾ ਵਲਾਂ ਵਾਲੀ ਪੱਗ ਤੁਸੀਂ ਅੱਜ ਤੋਂ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਦੇ ਉਤੇ ਦੇਖ ਸਕਦੇ ਹੈ | ਇਸ ਗਾਣੇ ਦੀ ਪਹਿਲੀ ਝਲਕ ਤੁਹਾਨੂੰ ਸਵੇਰੇ 10 ਵਜੇ ਦਿਖਾਈ ਦਏਗੀ | ਅਨਮੋਲ ਗਗਨ ਮਾਨ Anmol Gagan Maan ਦਾ ਇਹ ਗਾਣਾ ਵੀ ਉਸਦੇ ਪਿਛਲੇ ਗਾਣਿਆਂ ਵਾਂਗ ਭੰਗੜੇ ਵਾਲਾ ਹੀ ਹੈ ਤੇ ਇਸ ਗਾਣੇ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਗਾਣੇ ਵਿੱਚ ਮਿਸਟਰ ਪੰਜਾਬ 2017 ਦਾ ਫ਼ਾਈਨਲਿਸਟ ਗੁਰਪ੍ਰੀਤ ਸਿੰਘ ਮਾਨ ਨਜ਼ਰ ਆਏਗਾ | ਅੱਜ ਆਪਣੇ ਜਨਮਦਿਨ ਤੇ ਅਨਮੋਲ ਗਗਨ ਮਾਨ ਨੇ ਇਸ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਲਿਆ ਸੀ |

Anmol Gagan Maan

Related Post