ਅੱਤ ਕਰਵਾਉਣ ਆ ਰਹੀ ਹੈ ਅਨਮੋਲ ਗਗਨ ਮਾਨ

By  Gulshan Kumar March 16th 2018 06:13 AM

ਗੀਤ ਕਾਲਾ ਸ਼ੇਰ ਨਾਲ ਸੁਰਖੀਆਂ 'ਚ ਆਈ ਠੇਠ ਜੱਟੀ ਅਨਮੋਲ ਗਗਨ ਮਾਨ ਇਕ ਵਾਰੀ ਫ਼ੇਰ ਤਿਆਰ ਹੈ ਆਪਣੇ ਨਵੇਂ ਗਾਣੇ ਨਾਲ ਅੱਤ ਕਰਾਉਣ ਲਈ। ਫ਼ਿਲਹਾਲ ਹੁਣ ਤੱਕ ਉਹਨਾਂ ਨੇ ਜਿੰਨੇ ਵੀ ਗਾਣੇ ਗਾਏ ਨੇ ਸਾਰਿਆਂ ਨਾਲ ਹੀ ਅੱਤ ਕਰਵਾਈ ਹੈ। ਵੈਸੇ ਉਹਨਾਂ ਦੇ ਆਉਣ ਵਾਲੇ ਨਵੇਂ ਗਾਣੇ ਦਾ ਨਾਮ ਹੈ ਅੱਤ ਕਰਵਾਤੀ। ਜਿਸਦੀ ਪਹਿਲੀ ਝਲਕ ਇਕ ਪੋਸਟਰ ਦੇ ਰੂਪ ਵਿਚ ਦਰਸ਼ਕਾਂ ਦੇ ਸਾਹਮਣੇ ਆ ਚੁੱਕੀ ਹੈ। ਇਸ ਗਾਣੇ ਦੀਆਂ ਕਈ ਖਾਸ ਗੱਲਾਂ ਹਨ। ਪਹਿਲੀ ਖਾਸ ਗੱਲ ਇਹ ਹੈ ਕਿ ਇਸਦੇ ਬੋਲ ਵੀ ਅਨਮੋਲ ਗਗਨ ਮਾਨ ਨੇ ਲਿਖੇ ਨੇ। ਤੇ ਉਹਨਾਂ ਦੇ ਨਾਲ ਕੋ ਰਾਈਟਰ ਨੇ ਸਾਹਿਲ ਮਾਨ। ਇਸ ਗਾਣੇ ਦੀ ਦੂਜੀ ਖਾਸ ਗੱਲ ਇਹ ਹੈ ਕਿ ਵੀਡਿਉ ਦਾ ਕੋਨਸੇਪਟ ਤੇ ਸਟੋਰੀ ਵੀ ਅਨਮੋਲ ਗਗਨ ਮਾਨ ਦੀ ਖੁਦ ਦੀ ਹੈ। ਬਸ ਉਸ ਨੂੰ ਵੀਡਿਉੇ ਦਾ ਰੂਪ ਦਿਤਾ ਹੈ ਡਾਈਰੈਕਟਰ ਜੈਸੀ ਸੈਣੀ ਨੇ।

att karvati

ਇਸ ਗਾਣੇ ਨੂੰ ਲੈ ਕੇ ਅਨਮੋਲ ਗਗਨ ਮਾਨ Anmol Gagan Maan ਬਹੁਤ ਉਤਸ਼ਾਹਿਤ ਹੈ। ਅੱਤ ਕਰਵਾਤੀ ਸੋਂਗ ਲਈ ਉਹਨਾਂ ਨੇ ਆਪਣੇ ਫ਼ੇਸਬੁਕ ਪੇਜ਼ ਤੇ ਲਿਖਿਆ ਕਿ ਇਹ ਗਾਣਾ ਉਹਨਾਂ ਨੇ ਬਹੁਤ ਰੀਝ ਨਾਲ ਬਣਾਇਆ ਹੈ। ਬਹੁਤ ਟਾਈਮ ਤੋਂ ਇਸ ਗੀਤ ਤੇ ਕੰਮ ਚੱਲ ਰਿਹਾ ਸੀ। ਹੁਣ ਉਹਨਾਂ ਦਾ ਇਹ ਗੀਤ ਉਹਨਾਂ ਦੇ ਪਹਿਲੇ ਗਾਣਿਆਂ ਦੀ ਤਰਾਂ ਕਿੰਨੀ ਕੁ ਅੱਤ ਕਰਵਾਉਂਦਾ ਹੈ, ਇਹ ਤਾਂ ਟਾਈਮ ਹੀ ਦੱਸੇਗਾ, ਫ਼ਿਲਹਾਲ ਸਾਡੇ ਵੱਲੋਂ ਉਹਨਾਂ ਨੂੰ ਇਸ ਪਰੋਜੇਕਟ ਲਈ ਢੇਰ ਸਾਰੀਆਂ ਵਧਾਈਆਂ ਤੇ ਬੇਸਟ ਵਿਸ਼ਸ |

Edited By: Gourav Kochhar

Related Post