ਵੇਖੋ ਕੇ.ਐਸ.ਮੱਖਣ ਦਾ ਨਵਾਂ ਗੀਤ ਮੰਗਲ ਗ੍ਰਹਿ

By  Gulshan Kumar March 4th 2018 07:07 AM -- Updated: March 5th 2018 07:10 AM

ਪੰਜਾਬੀ ਮਿਉਜ਼ਿਕ ਇੰਡਸਟਰੀ ਵਿੱਚ ਕੇ.ਐਸ.ਮੱਖਣ ਦਾ ਨਾਮ ਚੰਗੇ ਸਿੰਗਰਸ ਦੀ ਲਿਸਟ ਵਿੱਚ ਆਉਂਦਾ ਹੈ। ਉਹਨਾਂ ਨੇ ਪੰਜਾਬੀ ਮਿਉਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਨੇ। ਉਹਨਾਂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਨੰਬਰਾਂ ਤੇ ਦਿਲ ਮਿਲਦੇ ਐਲਬਮ ਨਾਲ ਕੀਤੀ ਸੀ।

ਗੀਤਾਂ ਤੋਂ ਇਲਾਵਾ ਉਹਨਾਂ ਨੇ ਅਦਾਕਾਰੀ ਵਿਚ ਵੀ ਹੱਥ ਅਜ਼ਮਾਇਆ। ਪਰ ਜ਼ਿਆਦਾ ਸਫ਼ਲਤਾ ਉਹਨਾਂ ਨੂੰ ਗਾਇਕੀ ਵਿਚ ਹੀ ਮਿਲੀ। ਹੁਣ ਉਹ ਇਕ ਵਾਰ ਫ਼ਿਰ ਤਿਆਰ ਨੇ ਆਪਣੇ ਨਵੇਂ ਗੀਤ ਨਾਲ ਸਾਰਿਆਂ ਨੂੰ ਨਚਾਉਣ ਲਈ। ਜਿਸ ਦਾ ਟਾਈਟਲ ਹੈ ਮੰਗਲ ਗ੍ਰਹਿ। ਤੇ ਇਸ ਗੀਤ ਦਾ ਐਕਸਕਲੁਸਿਵ ਵੀਡੀਓ ਤੁਸੀਂ ਦੇਖ ਸਕਦੇ ਹੋ ਸਿਰਫ਼ ਤੇ ਸਿਰਫ਼ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ, ਗਾਣਾ ਭੰਗੜੇ ਵਾਲਾ ਹੈ। ਸੋ ਨੰਚਣ ਲਈ ਤਿਆਰ ਹੋ ਜਾਉ।

Edited By: Gourav Kochhar

Related Post