ਜਾਣੋ ਕੌਣ ਹੈ ਜੋ ਪਵ ਧਾਰੀਆ ਦੇ ਸਾਹਮਣੇ ਰਹਿੰਦੀ ਏ

By  Gourav Kochhar May 5th 2018 07:53 AM

ਪਵ ਧਾਰੀਆ ਦੇ ਫੈਨਸ ਲਈ ਚੰਗੀ ਖ਼ਬਰ ਹੈ ਕਿ ਸਿੰਗਰ ਦਾ ਨਵਾਂ ਗਾਣਾ ‘ਸਾਹਮਣੇ ਰਹਿੰਦੀ ਏ Samne Rehndi E’ ਰਿਲੀਜ਼ ਹੋ ਗਿਆ ਹੈ। ਹੁਣ ਸਭ ਆਪਣੀ ਪਲੇ ਲਿਸਟ ‘ਚ ਇਸ ਗਾਣੇ ਨੂੰ ਸ਼ਾਮਲ ਕਰ ਸਕਦੇ ਹਨ। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਲਟੀ-ਟੈਲੇਂਟਡ ਸਿੰਗਰ ਪਵ ਧਾਰੀਆ Pav Dharia ਨਾ ਸਿਰਫ ਐਪਿਕ ਗਾਇਕੀ ਤੇ ਡਾਂਸ ਸਟਾਈਲ ਦੇ ਮਾਹਰ ਨੇ ਸਗੋਂ ਉਹ ਆਪਣੀ ਵੀਡੀਓਜ਼ ‘ਚ ਵਧੀਆ ਪ੍ਰਫੋਰਮੰਸ ਨਾਲ ਗਾਣਿਆਂ ਨੂੰ ਹਿੱਟ ਕਰਨਾ ਜਾਣਦੇ ਹਨ। ਵਾਈਟ ਹਿੱਲ ਮਿਊਜ਼ਿਕ ਨੇ 3 ਮਈ ਨੂੰ ਪਵ ਧਾਰੀਆ ਦਾ ਨਵਾਂ ਗਾਣਾ ਰਿਲੀਜ਼ ਕੀਤਾ ਹੈ ਜਿਸ ਨੂੰ ਕੁਝ ਹੀ ਸਮੇਂ ‘ਚ ਹਜ਼ਾਰਾਂ ਵਿਊਜ਼ ਮਿਲੇ ਹਨ।

Pav dharia

ਪਵ ਧਾਰੀਆ ਦੇ ਗਾਣਿਆਂ ਦੀ ਸਟੋਰੀ ਲਾਈਨ ਕਾਫੀ ਚੰਗੀ ਹੁੰਦੀ ਹੈ। ਇਸ ਗਾਣੇ ‘ਚ ਵੀ ਪਵ Pav Dharia ਨੇ ਆਪ ਪ੍ਰਫੋਰਮ ਕੀਤਾ ਹੈ। ਪਵ ਆਪਣੇ ਗਾਏ ‘ਨਾ ਜਾ ਨਾ ਜਾ’ ਨਾਲ ਫੈਨਸ ‘ਚ ਕਾਫੀ ਹਿੱਟ ਹੋਇਆ ਸੀ। ਇਸ ਵਾਰ ਪਵ ਨੇ ਕਾਫੀ ਕੂਲ ਗਾਣਾ ਆਪਣੇ ਫੈਨਸ ਨੂੰ ਦਿੱਤਾ ਹੈ, ਜੋ ਉਨ੍ਹਾਂ ਦਾ ਮੂਡ ਲਾਈਟ ਜ਼ਰੂਰ ਕਰ ਦਵੇਗਾ।

ਵੀਡੀਓ ਨੂੰ ਡਾਇਰੈਕਟ ਤੇ ਗਾਣੇ ਨੂੰ ਮਿਊਜ਼ਿਕ ਪਵ ਧਾਰੀਆ Pav Dharia ਨੇ ਦਿੱਤਾ ਹੈ, ਜਦੋਂਕਿ ਇਸ ਨੂੰ ਕੰਪੋਜ਼ ਤੇ ਲਿਖਿਆ ਰੁਸਤਮ ਮਿਰਜ਼ਾ ਨੇ ਹੈ। ਜੇਕਰ ਤੁਸੀਂ ਅਜੇ ਤੱਕ ਗਾਣਾ ਨਹੀਂ ਸੁਣਿਆ ਤਾਂ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰਕੇ ਤੁਸੀ ਗਾਣਾ ਸੁਣ ਸਕਦੇ ਹੋ।

randhawa - pav

Related Post