ਪ੍ਰੀਤ ਹਰਪਾਲ ਦਾ ਨਵਾਂ ਗਾਣਾ ਰਬੜ ਬੈਂਡ ਜ਼ਰੂਰ ਹੋਵੇਗਾ ਤੁਹਾਡੀ ਪਲੇ-ਲਿਸਟ ਵਿੱਚ ਸ਼ਾਮਿਲ

By  Gourav Kochhar March 5th 2018 10:31 AM

New Song of Preet Harpal: ਪ੍ਰੀਤ ਹਰਪਾਲ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਵਿਚੋਂ ਇਕ ਹੈ ਜੋ ਕਿਸੇ ਵੀ ਸ਼ੈਲੀ ਤੇ ਤਸਵੀਰ ਨਾਲ ਬੱਝੇ ਹੋਏ ਨਹੀਂ ਹਨ| ਉਨ੍ਹਾਂ ਨੇ ਇੰਡਸਟਰੀ ਨੂੰ ਬਲੈਕ ਸੂਟ, ਅੱਤ ਗੋਰਿਏ,ਵਕਤ ਆਦਿ ਜਹੇ ਇਕ ਤੋਂ ਬਾਅਦ ਇਕ ਕਈ ਹਿੱਟ ਗੀਤ ਦਿੱਤੇ | ਉਹ ਬਹੁਮੁਖੀ ਪ੍ਰਤਿਭਾ ਦੀ ਵਧੀਆ ਮਿਸਾਲ ਹਨ | ਉਹ ਸਿਰਫ ਗਾਣਿਆਂ ਵਿਚ ਹੀ ਨਹੀਂ ,ਬਲਕਿ 'ਸਿਰਫਿਰੇ', 'ਮਾਈ ਸੇਲ੍ਫ਼ ਪੇਂਡੂ' ਵਰਗੀ ਫਿਲਮਾਂ ਵਿਚ ਵੀ ਆਪਣੀ ਪ੍ਰਤਿਭਾ ਦਾ ਹੁਨਰ ਦਿਖਾ ਚੁਕੇ ਹਨ |

ਆਪਣੇ ਪਿਛਲੇ ਟਰੈਕ "ਪੱਗ ਵਾਲੀ ਸੈਲਫੀ" ਦੀ ਪ੍ਰਸਿੱਧੀ ਤੋਂ ਬਾਅਦ ਪ੍ਰੀਤ ਹਰਪਾਲ ਇੱਕ ਹੋਰ ਸੁਰੀਲੇ ਗੀਤ, "ਰਬੜ ਬੈਂਡ" ਦੇ ਨਾਲ ਵਾਪਸ ਆ ਰਹੇ ਹਨ |

ਗੀਤ ਦੇ ਬੋਲ ਮਸ਼ਹੂਰ ਗੀਤਕਾਰ ਕਾਬਲ ਸਰੂਪਵਾਲਾ ਦੁਆਰਾ ਲਿਖੇ ਗਏ ਹਨ | ਗੀਤ ਦਾ ਮਿਊਜ਼ਿਕ ਗੈਂਗਲੈਂਡ ਦੇ ਮਸ਼ਹੂਰ ਡੀਜੇ ਫਲੋ ਦੁਆਰਾ ਰਚਿਆ ਗਿਆ ਹੈ ਜਿਨ੍ਹਾਂ ਨੇ ਪਹਿਲਾਂ ਮਨਕਿਰਤ ਔਲਖ ਦੇ ਗੀਤ ਬਦਨਾਮ ਅਤੇ ਅੰਮ੍ਰਿਤ ਮਾਨ ਦੇ ਗੀਤ ਪੇਗ ਦੀ ਵਾਸ਼ਨਾ ਵਰਗੇ ਮਸ਼ਹੂਰ ਗੀਤਾਂ ਨੂੰ ਮਿਊਜ਼ਿਕ ਦਿੱਤਾ ਸੀ | ਗੀਤ ਦੀ ਸੁੰਦਰ ਵੀਡੀਓ ਨੂੰ ਸੁਖ ਸੰਘੇੜਾ ਦੁਆਰਾ ਸੰਚਾਲਿਤ ਕੀਤਾ ਗਿਆ ਹੈ|

ਜਿਵੇਂ ਕਿ ਗੀਤ ਦਾ ਸਿਰਲੇਖ ਵਿਲੱਖਣ ਲੱਗਦਾ ਹੈ, ਗੀਤ ਦਾ ਮਿਊਜ਼ਿਕ ਵੀ ਬਹੁਤ ਅੱਛਾ ਹੈ ਅਤੇ ਕਹਾਣੀ ਮੂਲ ਰੂਪ ਵਿਚ ਇਕ ਲੜਕੀ ਦੀ ਸੁੰਦਰਤਾ ਦੀ ਵਡਿਆਈ ਕਰਨ ਬਾਰੇ ਹੈ | ਗਾਣਾ ਸਿਰਫ ਕੁਝ ਘੰਟੇ ਪਹਿਲਾਂ ਹੀ ਰਿਲੀਜ਼ ਕੀਤਾ ਗਿਆ ਪਰ ਇਸ ਗੀਤ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ | ਅਸੀਂ ਤਾਂ ਇਸ ਗੀਤ ਨੂੰ ਪਸੰਦ ਕਰ ਰਹੇ ਹਾਂ ਤੇ ਸਾਨੂੰ ਯਕੀਨ ਹੈ ਕਿ ਤੁਸੀਂ ਵੀ ਗਾਣੇ ਨੂੰ ਪਸੰਦ ਕਰੋਗੇ. ਇਸ 'ਤੇ ਤੁਹਾਡਾ ਕੀ ਕਹਿਣਾ ਹੈ !!! ਥੱਲੇ ਦਿੱਤੇ ਕੰਮੈਂਟ ਸੈਕਸ਼ਨ ਵਿਚ ਜ਼ਰੂਰ ਦੱਸੋ |

Preet Harpal Rubber Band

Related Post