ਚੈਲੇਂਜ ਤੋਂ ਪਹਿਲਾਂ ਰਿਲੀਜ਼ ਹੋਵੇਗਾ ਨਿੰਜਾ ਦਾ ਇਹ ਬਰੈਂਡਿਡ ਗੀਤ

By  Gourav Kochhar January 25th 2018 06:01 PM

ਨਿੰਜਾ ਇਕ ਤੋਂ ਬਾਅਦ ਇਕ ਆਪਣੇ ਫੈਨਸ ਨੂੰ ਸਰਪ੍ਰਾਈਜ਼ ਤੇ ਸਰਪ੍ਰਾਈਜ਼ ਦੇ ਰਹੇ ਨੇ, ਹਾਲ ਹੀ ਚ ਉਨ੍ਹਾਂ ਨੇ ਆਪਣੇ ਗੀਤ ਚੈਂਲੇਂਜ ਦਾ ਪੋਸਟਰ ਸਾਰੀਆਂ ਦੇ ਨਾਲ ਸਾਂਝਾ ਕਿੱਤਾ ਸੀ, ਹਾਲ਼ੇ ਚੈਂਲੇਂਜ ਰਿਲੀਜ਼ ਹੋਇਆ ਨਹੀਂ ਤੇ ਉਨ੍ਹਾਂ ਨੇ ਆਪਣੇ ਇਕ ਹੋਰ ਗੀਤ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ |

ਇਸ ਗੀਤ ਦਾ ਨਾਮ ਹੈ "ਬਰੈਂਡਡ ਨਖਰਾ Branded Nakhra" ਤੇ ਇਸ ਗੀਤ ਦੇ ਵਿਚ ਨਿੰਜਾ ਦੇ ਨਾਲ ਸਾਨੂ ਸੁਨਣ ਦੇ ਲਈ ਮਿਲੇਗੀ ਯੰਗ ਤੇ ਪ੍ਰਤਿਭਾਵਾਨ ਗਾਇਕ ਸੰਨਾ ਦੀ | ਇਸ ਕਰਕੇ ਇਹ ਸੰਨਾ ਤੇ ਨਿੰਜਾ ਦੀ ਜੁਗਲਬੰਦੀ ਦਾ ਗੀਤ ਹੈ | ਗੀਤ ਦੇ ਪੋਸਟਰ ਦੇ ਵਿਚ ਤਾਂ ਨਿੰਜਾ Ninja ਦੀ ਤਸਵੀਰ ਨਹੀਂ ਦਿੱਖ ਰਹੀ ਪਰ ਜੋ ਵੀ ਕਹੋ ਇਸ ਗੀਤ ਨੂੰ ਹਿੱਟ ਕਰਵਾਉਣ ਦੇ ਲਈ ਨਿੰਜਾ ਦਾ ਨਾਮ ਹੀ ਕਾਫੀ ਹੈ !

Related Post