ਕਮਰਸ਼ੀਅਲ ਦੌਰ ਵਿਚ ਇਕ ਤਾਰੇ ਵਾਲਾ ਗੀਤ ਰਣਜੀਤ ਬਾਵਾ ਦੀ ਉਚ ਸੋਚ ਦਾ ਪ੍ਰਤੀਕ

By  Gulshan Kumar March 15th 2018 01:08 PM

ਪਿਛਲੇ ਦਿਨੀ ਹੀ ਗਾਇਕ ਤੇ ਨਾਇਕ ਰਣਜੀਤ ਬਾਵਾ ਦਾ ਗੀਤ ਇਕ ਤਾਰੇ ਵਾਲਾ ਰਿਲੀਜ਼ ਹੋਇਆ। ਜਿਹੜਾ ਅੱਜ ਕੱਲ ਦੇ ਕਮਰਸ਼ੀਅਲ ਦੌਰ ਵਿਚ ਰਣਜੀਤ ਬਾਵਾ ਦੀ ਉਚ ਸੋਚ ਨੂੰ ਦਰਸਾਉਂਦਾ ਹੈ। ਤੇ ਇਸ ਗੱਲ ਨੂੰ ਇਕ ਵਾਰੀ ਫ਼ੇਰ ਤੋਂ ਸਾਬਿਤ ਕਰਦਾ ਹੈ ਕਿ ਅੱਜ ਵੀ ਮੀਨਿੰਗ ਫ਼ੁੱਲ ਗਾਇਕੀ ਦੀ ਬੇਹੱਦ ਕਦਰ ਹੁੰਦੀ ਹੈ, ਤੇ ਇਸ ਤਰਾਂ ਦੀ ਗਾਇਕੀ ਨੂੰ ਬੇਹੱਦ ਪਸੰਦ ਕੀਤਾ ਜਾਂਦਾ ਹੈ। ਅੱਜ ਕੱਲ ਦੇ ਕਮਰਸ਼ੀਅਲ ਦੌਰ ਵਿਚ ਜਿਥੇ ਸਿੰਗਰ ਨਸ਼ਿਆਂ, ਹਥਿਆਰਾਂ, ਤੇ ਨੰਗਪੁਣੇ ਨੂੰ ਹਿੱਟ ਹੋਣ ਦੀ ਗਰੰਟੀ ਮੰਨਦੇ ਹਨ, ਉਥੇ ਰਣਜੀਤ ਬਾਵਾ ਨੇ ਇਕ ਤਾਰੇ ਵਾਲਾ ਗੀਤ ਗਾ ਕੇ ਸਾਰਿਆਂ ਨੂੰ ਝੂਠਾ ਪਾ ਦਿਤਾ।

ਅੱਜ ਤੋਂ ਚਾਰ ਸਾਲ ਪਹਿਲਾਂ ਜਿਸ ਗੀਤ ਨਾਲ ਰਣਜੀਤ ਬਾਵਾ Ranjit Bawa ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਯਾਨਿ ਕਿ ਜੱਟ ਦੀ ਅਕਲ, ਉਹ ਗੀਤ ਵੀ ਚਰਨ ਲਿਖਾਰੀ ਜੀ ਦਾ ਲਿਖਿਆ ਹੋਇਆ ਸੀ, ਤੇ ਇਕ ਤਾਰੇ ਵਾਲਾ ਗੀਤ ਵੀ ਚਰਨ ਲਿਖਾਰੀ ਜੀ ਦਾ ਹੀ ਲਿਖਿਆ ਹੋਇਆ ਹੈ। ਇਸ ਗੀਤ ਦੀ ਸਾਰੇ ਪਾਸਿਉੁ ਪ੍ਰਸੰਸਾਂ ਹੋ ਰਹੀ ਹੈ, ਤੇ ਵੱਧ ਤੋਂ ਵੱਧ ਇਹ ਗੀਤ ਸ਼ੋਸ਼ਲ ਮੀਡਿਆ ਤੇ ਸ਼ੇਅਰ ਹੋ ਰਿਹਾ ਹੈ। ਵੈਸੇ ਜੇ ਰਣਜੀਤ ਬਾਵਾ ਦੀ ਗਾਇਕੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅੱਜ ਤੱਕ ਜੋ ਵੀ ਗਾਇਆ ਮਾਂ ਬੋਲੀ ਪੰਜਾਬੀ ਨੂੰ ਮੁੱਖ ਰੱਖਦਿਆਂ ਗਾਇਆ।ਸ਼ਾਇਦ ਇਹੀ ਰੀਜ਼ਨ ਹੈ ਕਿ ਉਹਨਾਂ ਦੀ ਆਵਾਜ਼ ਦੇ ਨਾਲ ਨਾਲ ਉਹਨਾਂ ਦੇ ਹਰ ਗੀਤ ਨੂੰ ਸਰੋਤਿਆਂ ਨੇ ਸਿਰ ਮੱਥੇ ਪਰਵਾਨ ਕੀਤਾ, ਤੇ ਮਹਿਜ਼ ਚਾਰ ਸਾਲਾਂ ਵਿਚ ਹੀ ਉਹਨਾਂ ਨੇ ਸ਼ੋਹਰਤ ਦੀਆਂ ਬੁਲੰਦੀਆਂ ਨੂੰ ਛੋਹਿਆ ਹੈ।

Edited By: Gourav Kochhar

Related Post