ਸੁਰਜੀਤ ਖਾਨ ਤੇ ਮੁਖਤਿਆਰ ਸਹੋਤਾ ਦੀ ਸੁਰੀਲੀ ਜੋੜੀ ਦਾ ਇਕ ਸ਼ਾਨਦਾਰ ਪ੍ਰੋਜੈਕਟ ਸਜ਼ਾ ਜਲਦ ਹੀ

By  Gopal Jha March 13th 2018 06:46 AM -- Updated: March 13th 2018 06:47 AM

ਸੁਰਜੀਤ ਖਾਨ ਦੀ ਸਿੰਗਿੰਗ ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਂ , ਜਦੋ ਉਹ ਗਾਉਂਦੇ ਨੇ ਤੇ ਪੂਰਾ ਨਜ਼ਾਰਾ ਬਣ ਦਿੰਦੇ ਨੇ | ਹੁਣ ਸੁਰਜੀਤ ਖਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਘੈਂਟ ਮਿਊਜ਼ਿਕ ਡਾਇਰੈਕਟਰ ਮੁਖਤਿਆਰ ਸਹੋਤਾ ਦੇ ਨਾਲ ਇਕ ਸ਼ਾਨਦਾਰ ਪ੍ਰੋਜੈਕਟ ਲੈ ਕੇ ਆ ਰਹੇ ਨੇ ਤੇ ਉਸ ਪ੍ਰੋਜੈਕਟ ਦਾ ਨਾਮ ਹੈ "ਸਜ਼ਾ" | ਇਸ ਪ੍ਰੋਜੈਕਟ ਦੇ ਬਾਰੇ ਖੁਦ ਸੁਰਜੀਤ ਖਾਨ ਨੇ ਆਪਣੇ ਫੇਸਬੁੱਕ ਪੇਜ਼ ਤੇ ਇਸ ਗੀਤ ਦਾ ਪੋਸਟਰ ਸ਼ੇਅਰ ਕਰਦੇ ਹੋਏ ਸਾਰੀਆਂ ਨੂੰ ਦੱਸਿਆ ਕਿ ਜ਼ਲਦ ਹੀ ਇਹ ਗੀਤ ਤੁਹਾਨੂੰ ਸਾਰੀਆਂ ਨੂੰ ਉਹਨਾਂ ਦੇ ਮਿਊਜ਼ਿਕ ਲੇਬਲ "ਹੈੱਡਲਾਇਨਾਰ ਰਿਕਾਰਡਸ " ਦੇ ਹੇਠਾਂ ਸੁਨਣ ਨੂੰ ਮਿਲੇਗਾ |

ਗੀਤ ਦੇ ਸਿੰਗਰ ਤੇ ਮਿਊਜ਼ਿਕ ਡਾਇਰੈਕਟਰ ਦੇ ਬਾਰੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ , ਜੇ ਇਸ ਗੀਤ ਦੇ ਲਿਖ਼ਾਰੀ ਬਾਰੇ ਗੱਲ ਕਰੀਏ ਤਾਂ ਗੀਤ ਨੂੰ ਲਿਖਿਆ ਹੈ "ਸਾਹਿਬ ਸੇਖੋਂ" ਨੇ | ਸੋ ਹੁਣ ਦੇਖਣਾ ਇਹ ਹੈ ਕਿ ਇਸ ਗੀਤ ਦੀ ਰਿਲੀਜ਼ਿੰਗ ਡੇਟ ਕਦੋ ਤੱਕ ਫਾਈਨਲ ਹੁੰਦੀ ਹੈ , ਤਦ ਤਕ ਸਾਡੇ ਵਾਂਗੂ ਤੁਸੀਂ ਵੀ ਕਰੋ ਵੇਟ ਤੇ ਪੜ੍ਹਦੇ ਰਹੋ ਪੀ.ਟੀ.ਸੀ ਪੰਜਾਬੀ ਦਾ "ਪੰਜਾਬੀ ਬਜ਼" |

Edited By: Gourav Kochhar

Related Post