ਪੀਟੀਸੀ ਪਲੇਅ ਐਪ 'ਤੇ ਜਲਦ ਹੀ ਰਿਲੀਜ਼ ਹੋਵੇਗੀ ਨਵੀਂ ਵੈੱਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼'

By  Lajwinder kaur February 2nd 2022 02:52 PM -- Updated: February 2nd 2022 03:02 PM

ਪੀਟੀਸੀ ਨੈੱਟਵਰਕ ਹਰ ਵਾਰ ਆਪਣੇ ਦਰਸ਼ਕਾਂ ਦੇ ਲਈ ਕੁਝ ਵੱਖਰੇ ਅਤੇ ਨਵੇਂ ਉਪਰਾਲੇ ਕਰਦੇ ਰਹਿੰਦੇ ਨੇ। ਜੀ ਹਾਂ ਬਹੁਤ ਜਲਦ ਪੀਟੀਸੀ ਪੰਜਾਬੀ ਪੀਟੀਸੀ ਪਲੇਅ ਐਪ ਉੱਤੇ ਨਵੀਂ ਵੈੱਬ ਸੀਰੀਜ਼ ਲੈ ਆ ਰਹੇ ਹਨ। ਵੈੱਬ ਸੀਰੀਜ਼ ਦਾ ਦਾ ਨਾਂਅ ਹੈ  "ਚੌਸਰ" ਦਿ ਪਾਵਰ ਗੇਮਜ਼ (Chausar - The Power Games)।

ਹੋਰ ਪੜ੍ਹੋ : ਗਾਇਕ ਪ੍ਰੇਮ ਢਿੱਲੋਂ ਦੇ ਭਰਾ ਪਰਮ ਨੇ ਆਪਣੀ ਮੰਗੇਤਰ ਦੇ ਨਾਲ ਗੁਰੂ ਘਰ ‘ਚ ਲਈਆਂ ਲਾਵਾਂ, ਸਤਿੰਦਰ ਸਰਤਾਜ ਤੋਂ ਲੈ ਕੇ ਕਈ ਨਾਮੀ ਗਾਇਕ ਪਹੁੰਚੇ ਵਿਆਹ ‘ਚ

inside image of chausar the power game

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ‘ਚ ਕਦੇ ਵੀ ਕੋਈ ਕਮੀ ਨਹੀਂ ਆਉਣ ਦਿੰਦਾ। ਇਸ ਲਈ ਹਰ ਹਫਤੇ ਪੀਟੀਸੀ ਬਾਕਸ ਆਫਿਸ ‘ਤੇ ਨਵੀਆਂ ਤੇ ਵੱਖਰੇ ਵਿਸ਼ਿਆਂ ਵਾਲੀਆਂ ਸ਼ਾਰਟ ਫ਼ਿਲਮਾਂ ਰਿਲੀਜ਼ ਹੁੰਦੀਆਂ ਰਹਿੰਦੀਆਂ ਹਨ। ਵੈੱਬ ਸੀਰੀਜ਼ ਦੇ ਇਸ ਦੌਰ ਚ ਹੁਣ ਪੀਟੀਸੀ ਪੰਜਾਬੀ ਨਵੀਂ ਵੈੱਬ ਸੀਰੀਜ਼ ਲੈ ਕੇ ਆ ਰਿਹਾ ਹੈ। "ਚੌਸਰ" ਜੋ ਕਿ ਰਾਜਨੀਤੀ ਦੇ ਦਾਅ-ਪੇਚ, ਕਿਵੇਂ ਰਾਜਨੀਤੀ ਦੀ ਇਸ ਖੇਡ 'ਚ ਮੋਹਰਿਆਂ ਤੇ ਦਾਅ-ਪੇਚ ਲੱਗਦੇ ਨੇ। ਰਾਜਨੀਤੀ ਦੇ ਰੰਗਾਂ ਨਾਲ ਭਰੀ ਇਸ ਸੀਰੀਜ਼ ਨੂੰ ਦੇਖਣ ਦੇ ਲਈ ਦਰਸ਼ਕਾਂ ਕਾਫੀ ਉਤਸੁਕ ਹਨ। ਚੌਸਰ ਦਾ ਪ੍ਰੋਮੋ ਤੇ ਪੋਸਟਰ ਨੂੰ ਸੋਸ਼ਲ ਮੀਡੀਆ ਉੱਤੇ ਚੰਗਾ ਹੁੰਗਾਰਾ ਮਿਲ ਰਿਹਾ ਹੈ।

chausar new web series releasing soon

ਹੋਰ ਪੜ੍ਹੋ : ਹਾਰਡੀ ਸੰਧੂ ਨੇ ਆਪਣੀ ਮਾਂ ਨੂੰ ਬਰਥਡੇਅ ਵਿਸ਼ ਕਰਦੇ ਹੋਏ ਸਾਂਝੀਆਂ ਕੀਤੀਆਂ ਇਹ ਖ਼ੂਬਸੂਰਤ ਤਸਵੀਰਾਂ, ਪੰਜਾਬੀ ਕਲਾਕਾਰਾਂ ਨੇ ਵੀ ਕਮੈਂਟ ਕਰਕੇ ਦਿੱਤੀਆਂ ਵਧਾਈਆਂ

ਫ਼ਿਲਮੀ ਜਗਤ ਦੇ ਹੰਢੇ ਹੋਏ ਪੰਜਾਬੀ ਕਲਾਕਾਰ ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਮਹਿਕਦੀਪ ਸਿੰਘ ਰੰਧਾਵਾ, ਨਰਜੀਤ ਸਿੰਘ ਤੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਰਾਜਨੀਤੀ ਨਾਲ ਸਬੰਧਿਤ ਹਾਈਵੋਲਟੇਜ਼ ਡਰਾਮਾ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ ਪੀਟੀਸੀ ਪਲੇਅ ਐਪ। ਸੋ ਇਸ ਹੇਠ ਦਿੱਤੇ ਹੋਏ ਲਿੰਕ ‘ਤੇ ਜਾ ਕੇ ਪੀਟੀਸੀ ਪਲੇਅ ਐਪ ਨੂੰ ਡਾਊਨਲੋਡ ਕਰ ਸਕਦੇ ਹੋ।

Download PTC Play

Android: http://bit.ly/2XrMsDU

IOS: https://apple.co/2NxfddR

 

 

View this post on Instagram

 

A post shared by PTC Punjabi (@ptcpunjabi)

Related Post