ਰਫ਼ਤਾਰ ਨੇ ਲਿਆ ਨਵੇਂ ਸਾਲ ਲਈ ਇਕ ਵੱਖਰਾ ਪ੍ਰਣ

By  Gourav Kochhar January 2nd 2018 12:07 PM

ਲਓ ਜੀ ਰਫ਼ਤਾਰ ਨੇ ਤਾਂ ਆਪਣਾ ਨਵੇਂ ਸਾਲ ਦਾ ਪ੍ਰਣ ਤਿਆਰ ਕਰ ਲਿਆ ਹੈ |

ਨਵੇਂ ਸਾਲ ਦੇ ਲਈ ਹਾਲੇ ਜਿੱਥੇ ਇਕ ਪਾਸੇ ਸਾਰੇ ਸਿਤਾਰੇ ਨਵੇਂ ਪ੍ਰਣ ਬਾਰੇ ਸੋਚ ਰਹੇ ਨੇ ਉਥੇ ਰਫਤਾਰ ਨੇ ਆਪਣੇ ਇਸ ਪ੍ਰਣ ਨੂੰ ਫੇਸਬੁੱਕ ਤੇ ਸੱਭ ਨਾਲ ਸਾਂਝਾ ਵੀ ਕਰ ਦਿੱਤਾ ਹੈ ਉਨ੍ਹਾਂ ਨੇ ਆਪਣੇ ਫੇਸਬੁੱਕ ਤੇ ਲਿਖਿਆ ਕਿ “2017 ਬਹੁਤ ਅੱਛਾ ਰਿਹਾ.. ਆਪ ਸੱਭਕਾ ਸ਼ੁਕਰੀਆ..ਸੱਭਕਾ ਮਤਲਬ ਸੱਭਕਾ….. ਜਿਤਨਾ ਆਪ ਪਿਆਰ ਦਿਖਾਏਂਗੇ..ਹਮ ਉਤਨਾ ਬੜ੍ਹਤੇ ਜਾਏਂਗੇ …ਜਿਤਨਾ ਆਪ ਸ਼ੋਰ ਮਚਾਏਂਗੇ, ਉਤਨਾ ਹੀ ਹਮ ਕਮਾਏਂਗੇ" | ਇੰਨ੍ਹਾਂ ਪੰਕਤੀਆਂ ਦੇ ਵਿਚ ਹੀ ਰਫਤਾਰ ਨੇ ਫੈਨਸ ਦੇ ਨਾਲ-ਨਾਲ ਆਪਣੇ ਦੁਸ਼ਮਣਾਂ ਦਾ ਵੀ ਧੰਨਵਾਦ ਕਿੱਤਾ ਹੈ ਤੇ ਉਨ੍ਹਾਂ ਨੂੰ ਦਸਿਆ ਹੈ ਕਿ ਜੇ ਤੁਸੀਂ ਮੇਰੇ ਖ਼ਿਲਾਫ਼ ਸ਼ੋਰ ਮਚਾਉਂਗੇ, ਤਾਂ ਵੀ ਮਸਹੂਰੀ ਤਾਂ ਮੇਰੀ ਹੋਏਗੀ | ਇਸਲਈ ਰਫਤਾਰ ਦਾ ਇਹ ਵੱਖਰਾ ਨਵੇਂ ਸਾਲ ਦਾ ਪ੍ਰਣ ਸਾਰਿਆਂ ਨੂੰ ਪਸੰਦ ਵੀ ਆ ਰਿਹਾ ਹੈ |

Related Post