ਨਿਊਜ਼ੀਲੈਂਡ ਦੇ ਰਹਿਣ ਵਾਲੇ ਪਤੀ-ਪਤਨੀ ਨੇ ਉੇਗਾਇਆ ਦੁਨੀਆ ਦਾ ਸਭ ਤੋਂ ਵੱਡਾ ਆਲੂ, ਬਣਾਇਆ ਰਿਕਾਰਡ

By  Rupinder Kaler November 9th 2021 05:51 PM

ਨਿਊਜ਼ੀਲੈਂਡ ਦੇ ਰਹਿਣ ਵਾਲੇ ਪਤੀ-ਪਤਨੀ ਨੇ ਅਨੋਖਾ ਰਿਕਾਰਡ ਬਣਾਉਣ ਦੀ ਤਿਆਰੀ ਵਿੱਚ ਹਨ। ਦੋਵਾਂ ਨੇ ਬਾਗ਼ ਵਿੱਚ 2-3 ਕਿੱਲੋ ਨਹੀਂ ਸਗੋਂ ਲਗਭਗ 7.7 ਕਿੱਲੋ ਦਾ ਇੱਕ ਆਲੂ ਉਗਾ ਕੇ ਰਿਕਾਰਡ ਕਾਇਮ ਕੀਤਾ ਹੈ ।ਮੰਨਿਆ ਜਾ ਰਿਹਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਭਾਰ ਵਾਲਾ ਆਲੂ (Biggest Potato in the World) ਹੋ ਸਕਦਾ ਹੈ। ਕੋਲਿਨ ਕ੍ਰੈਗ ਬ੍ਰਾਊਨ ਅਤੇ ਉਸ ਦੀ ਪਤਨੀ ਡੋਨਾ ਕ੍ਰੇਗ ਬ੍ਰਾਊਨ ਆਪਣੇ ਘਰ ਦੇ ਬਾਗ ਵਿੱਚ ਕੰਮ ਕਰ ਰਹੇ ਸਨ। ਉਦੋਂ ਹੀ ਉਨ੍ਹਾਂ ਨੇ ਘਰ ਦੇ ਬਾਗ ਵਿੱਚ ਆਲੂ ਪੁੱਟਣਾ ਸ਼ੁਰੂ ਕੀਤਾ। ਕਿਉਂਕਿ ਇਹ ਬਹੁਤ ਵੱਡਾ ਸੀ, ਉਨ੍ਹਾਂ ਨੂੰ ਬਹੁਤ ਅਜੀਬ ਲੱਗਿਆ। ਦੋਵਾਂ ਨੇ ਮਿਲ ਕੇ ਮਿੱਟੀ ਪੁੱਟਣੀ ਸ਼ੁਰੂ ਕੀਤੀ, ਪਰ ਜਦੋਂ ਆਲੂ ਬਾਹਰ ਨਾ ਆਇਆ ਤਾਂ ਦੋਵਾਂ ਨੂੰ ਸਮਝ ਲੱਗੀ ਕਿ ਇਹ ਕੋਈ ਸਾਧਾਰਨ ਚੀਜ਼ ਨਹੀਂ ਹੈ।

Pic Courtesy: Youtube

ਹੋਰ ਪੜ੍ਹੋ :

ਗੁਰਲੇਜ ਅਖਤਰ ਦੇ ਭਰਾ ਦੇ ਵਿਆਹ ਵਿੱਚ ਮਾਸਟਰ ਸਲੀਮ ਤੇ ਫਿਰੋਜ਼ ਖ਼ਾਨ ਨੇ ਬੰਨਿਆ ਰੰਗ, ਦਾਨਵੀਰ ਨੇ ਮਾਮੇ ਦੇ ਵਿਆਹ ਵਿੱਚ ਭੰਗੜਾ ਪਾ ਕੇ ਪੱਟੀ ਧਰਤੀ

Pic Courtesy: Youtube

ਹੱਥ ਨਾਲ ਪੁੱਟਦਿਆਂ ਜਦੋਂ ਗੱਲ ਨਾ ਬਣੀ ਤਾਂ ਜੋੜੇ ਨੇ ਖੁਰਪੇ ਨਾਲ ਉਸ ਥਾਂ ਨੂੰ ਪੁੱਟਣਾ ਸ਼ੁਰੂ ਕੀਤਾ। ਅਖੀਰ ਉਨ੍ਹਾਂ ਦੇ ਹੱਥ ਇੱਕ ਭੂਰੇ ਰੰਗ ਦੀ ਚੱਟਾਨ ਵਰਗਾ ਇੱਕ ਵੱਡਾ ਟੁਕੜਾ ਲੱਗਿਆ। The Washington Post ਦੀ ਰਿਪੋਰਟ ਅਨੁਸਾਰ ਇਸ ਜੋੜੇ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦੇ ਬਾਗ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਆਲੂ ਪੈਦਾ ਹੋਇਆ ਹੈ। ਕੋਲਿਨ ਨੇ ਇਸ ਦਾ ਇੱਕ ਟੁਕੜਾ ਖਾਣ ਤੋਂ ਬਾਅਦ ਇਹ ਪੁਸ਼ਟੀ ਕੀਤੀ ਕਿ ਇਹ ਆਲੂ ਹੀ ਹੈ। ਆਲੂ ਦਾ ਭਾਰ 17.2 ਪੌਂਡ ਭਾਵ 7.8 ਕਿੱਲੋ ਸੀ।

ਜੋੜੇ ਨੇ ਇਸ ਦੀਆਂ ਤਸਵੀਰ ਫੇਸਬੁੱਕ 'ਤੇ ਪਾਈਆਂ ਹਨ। ਕਿਉਂਕਿ ਕੋਲਿਨ ਅਤੇ ਉਸ ਦੀ ਪਤਨੀ ਡੋਨਾ ਨੇ ਇਸ ਨੂੰ ਬਹੁਤ ਮਿਹਨਤ ਨਾਲ ਜ਼ਮੀਨ ਤੋਂ ਪੁੱਟਿਆ ਸੀ, ਇਸ ਲਈ ਉਨ੍ਹਾਂ ਨੇ ਇਸ ਦਾ ਨਾਂਅ Dug ਰੱਖਿਆ। ਇਸ ਦੌਰਾਨ ਪਰਿਵਾਰ ਦੇ ਇੱਕ ਮੈਂਬਰ ਨੇ ਉਸ ਨੂੰ ਵਿਸ਼ਵ ਰਿਕਾਰਡ ਲਈ ਅਪਲਾਈ ਕਰਨ ਦਾ ਵਿਚਾਰ ਦਿੱਤਾ ਕਿਉਂਕਿ ਇਸ ਸਮੇਂ 11 ਪੌਂਡ ਦੇ ਸਭ ਤੋਂ ਵੱਡੇ ਆਲੂ (Biggest Potato in the World) ਦਾ ਰਿਕਾਰਡ ਕਾਇਮ ਹੈ। ਬਹੁਤ ਸੋਚ-ਵਿਚਾਰ ਕੇ ਕੋਲਿਨ ਨੇ ਵਿਸ਼ਵ ਰਿਕਾਰਡ ਲਈ ਆਪਣੀ ਅਰਜ਼ੀ ਪਾ ਦਿੱਤੀ।

Related Post