ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ,ਜਾਣੋਂ ਕਿਉਂ

By  Gourav Kochhar January 13th 2018 10:25 AM -- Updated: January 13th 2018 10:31 AM

ਪੰਜਾਬੀ ਗਾਇਕ ਗੈਰੀ ਸੰਧੂ ਦੇ ਘਰ ਸੋਗ ਦੀ ਲਹਿਰ,ਜਾਣੋਂ ਕਿਉਂ:

ਪੰਜਾਬੀ ਗਾਇਕ ਗੈਰੀ ਸੰਧੂ ਅਤੇ ਮੰਗਾ ਸੰਧੂ ਦੇ ਸਤਿਕਾਰਯੋਗ ਪਿਤਾ ਸੋਹਣ ਸਿੰਘ ਸੰਧੂ ਅੱਜ ਸਵੇਰੇ ਅਚਾਨਕ ਸਦੀਵੀ ਵਿਛੋੜਾ ਦੇ ਗਏ।

ਉਨ੍ਹਾਂ ਦਾ ਅੰਤਿਮ ਸੰਸਕਾਰ ਰੁੜਕਾ ਕਲਾਂ ਵਿਖੇ ਬਾਅਦ ਦੁਪਹਿਰ 3 ਵਜੇ ਕੀਤਾ ਜਾਵੇਗਾ।ਸੋਹਣ ਸਿੰਘ ਦੇ ਅਕਾਲ ਚਲਾਣੇ ਦੀ ਖ਼ਬਰ ਮਿਲਦੇ ਹੀ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਸ਼ਖਸੀਅਤਾਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ। ਗੈਰੀ ਸੰਧੂ ਇੱਕ ਪੰਜਾਬੀ ਗਾਇਕ,ਅਦਾਕਾਰ ਅਤੇ ਗੀਤਕਾਰ ਹੈ।

ਗੈਰੀ ਸੰਧੂ ਨੇ ਆਪਣਾ ਕੁਝ ਸਮਾਂ ਇੰਗਲੈਂਡ ਵਿੱਚ ਗੁਜਾਰਿਆ ਅਤੇ ਬਾਅਦ ਵਿੱਚ ਉਹ ਪੰਜਾਬ ਆ ਗਿਆ। ਗੈਰੀ ਸੰਧੂ Garry Sandhu ਦੇ ਪਿੰਡ ਦਾ ਨਾਂਮ ਰੁਡਕਾ ਕਲਾਂ ਹੈ,ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿੱਤ ਹੈ। ਉਹਨਾਂ ਦਾ ਫ੍ਰੈਸ ਮੀਡਿਆ ਰਿਕਾਰਡ ਨਾਂ ਦਾ ਆਪਣਾ ਰਿਕਾਰਡ ਲੇਬਲ ਹੈ, ਜਿਸਦੇ ਤਹਿਤ ਉਹ ਹੋਰ ਕਲਾਕਾਰਾਂ ਨਾਲ ਮਿਲਕੇ ਆਪਣੇ ਗਾਨੇ ਕੱਡਦੇ ਹਨ।

ਗੈਰੀ ਸੰਧੂ ਸਭ ਤੋਂ ਪਹਿਲਾਂ ਸਾਲ 2002 ਵਿੱਚ ਯੂਕੇ ਆਏ ਪਰ ਅਲੱਗ ਪਛਾਣ ਨਾਲ ਉਹਨਾਂ ਨੇ ਸਰਣ ਲਈ ਦਾਅਵਾ ਵੀ ਕੀਤਾ ਪਰ ਯੂਕੇ ਬਾਡਰ ਏਜੰਸੀ ਵੱਲੋਂ ਇਨਕਾਰ ਕਰ ਦਿੱਤਾ ਗਿਆ। ਉਹਨਾਂ ਨੂੰ ਫਿਰ ਇਮੀਗ੍ਰੇਸਨ ਬੇਲ ਤੇ ਰੱਖਿਆ ਗਿਆ ਜਿਸ ਵਿੱਚ ਉਹਨਾਂ ਨੂੰ ਏਜੰਸੀ ਨੂੰ ਨਿਯਮਿਤ ਤੋਰ ਤੇ ਰਿਪੋਰਟ ਕਰਨਾ ਹੁੰਦਾ ਸੀ ਪਰ ਇਸਦੇ ਬਜਾਏ ਉਹ ਫਰਾਰ ਹੋ ਗਏ ਅਤੇ ਯੂਕੇ ਬਾਡੱਰ ਏਜੰਸੀ ਨੂੰ ਉਹਨਾਂ ਦੇ ਠਿਕਾਣੇ ਦੀ ਜਾਣਕਾਰੀ ਸੀ।

ਜਨਵਰੀ 2008 ਵਿੱਚ ਉਹਨਾਂ ਤੇ ਪੁਲਿਸ ਅਫਸਰ ਵੱਲੋਂ ਅਪਰਾਧੀਕ ਮਾਮਲਾ ਉਦੋਂ ਦਰਜ ਕੀਤਾ ਗਿਆ ਜਦੋਂ ਉਹ ਬਿਨਾਂ ਇਨਸੋਰੈਂਸ ਦੇ ਡਰਾਇਵਿੰਗ ਕਰਦੇ ਫੜੇ ਗਏ।ਉਹਨਾਂ ਨੂੰ ਫਿਰ ਮੁੜ ਦੁਬਾਰਾ ਇਮੀਗ੍ਰੇਸਨ ਬੇਲ ਤੇ ਰੱਖ ਦਿੱਤਾ ਗਿਆ ਕਿਉਂਕਿ ਉਹਨਾਂ ਕੋਲ ਪਾਸਪੋਰਟ ਵੀ ਨਹੀਂ ਸੀ।

Related Post