ਦਿਓਲ ਭਰਾ ਹਨ ਇਕ ਜਿੰਦ ਤੇ ਇਕ ਜਾਨ, ਇਹ ਹੈ ਸਬੂਤ

By  Gourav Kochhar January 10th 2018 08:27 AM -- Updated: January 10th 2018 08:29 AM

Both deol brothers are together: ਬਾਲੀਵੁੱਡ ਦੇ ਮਸ਼ਹੂਰ ਪਰਿਵਾਰਾਂ ਦੀ ਜੇ ਗੱਲ ਕਿੱਤੀ ਜਾਵੇ ਤਾਂ ਦਿਓਲ ਪਰਿਵਾਰ ਦਾ ਜ਼ਿਕਰ ਜਰੂਰ ਹੁੰਦਾ ਹੈ | ਤੇ ਦੂਜੇ ਪਾਸੇ ਜੇ ਭਰਾਵਾਂ ਦੀ ਜੋੜੀ ਗਿਣੀ ਜਾਵੇ ਤੱਦ ਵੀ ਦਿਓਲ ਭਰਾਵਾਂ ਦਾ ਜ਼ਿਕਰ ਜਰੂਰ ਹੁੰਦਾ ਹੈ |

ਹਰ ਕੋਈ ਜਾਣਦਾ ਹੈ ਅੱਜ ਕਲ ਸਨੀ ਦਿਓਲ ਅਤੇ ਬੌਬੀ ਦਿਓਲ ਆਪਣੀ-ਆਪਣੀ ਆਉਣ ਵਾਲੀ ਫ਼ਿਲਮਾਂ ਦੇ ਪ੍ਰੋਜੈਕਟ ਵਿਚ ਵਿਅਸਤ ਹਨ | ਸਨੀ ਦਿਓਲ ਜਿੱਥੇ ਆਪਣੇ ਬੇਟੇ ਕਰਨ ਦਿਓਲ ਦੀ ਪਹਿਲੀ ਫ਼ਿਲਮ ਪਲ ਪਲ ਦਿਲ ਕੇ ਪਾਸ PPDKP ਨੂੰ ਬਣਾਉਣ ਵਿਚ ਜੁੱਟੇ ਹੋਏ ਹਨ, ਉੱਥੇ ਹੀ ਦੂਜੇ ਪਾਸੇ ਬੌਬੀ ਦਿਓਲ Bobby Deol ਵੀ ਆਪਣੀ ਆਉਣ ਵਾਲੀ ਫ਼ਿਲਮ ਰੇਸ 3 ਦੀ ਸ਼ੂਟਿੰਗ 'ਚ ਵਿਅਸਤ ਹਨ | ਜਿਸ ਕਰਕੇ ਦੋਵੇਂ ਭਰਾ ਇਕ ਦੂਜੇ ਨੂੰ ਘੱਟ ਹੀ ਮਿਲਦੇ ਹਨ | ਪਰ ਜਦੋਂ ਵੀ ਮਿਲਦੇ ਹਨ ਘੁੱਟ ਕੇ ਜਫ਼ੀ ਪਾ ਕੇ ਰੀਝ ਨਾਲ ਮਿਲਦੇ ਹਨ | ਜੀ ਹਾਂ ਇਹ ਅਸੀਂ ਆਪਣੇ ਕੋਲੋਂ ਨਹੀਂ ਕਹਿ ਰਹੇ, ਇਹ ਦਿੱਖ ਰਿਹਾ ਹੈ ਉਨ੍ਹਾਂ ਦੀ ਇਕ ਤਸਵੀਰ ਵਿਚ ਜੋ ਹਾਲ ਹੀ ਸਨੀ ਦਿਓਲ ਨੇ ਸਾਂਝ ਕਿੱਤੀ ਹੈ |

ਅੱਜ ਹੀ ਸਨੀ ਦਿਓਲ Sunny Deol ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਤੇ ਇਕ ਤਸਵੀਰ ਸਾਂਝਾ ਕਿੱਤੀ ਹੈ ਜਿਸ ਵਿਚ ਉਹ ਆਪਣੇ ਭਰਾ ਬੌਬੀ ਦਿਓਲ ਦੇ ਇੰਝ ਗਲ਼ੇ ਲਗੇ ਹੋਏ ਹਨ, ਜਿਵੇਂ ਉਹ ਕਾਫ਼ੀ ਚਿਰਾਂ ਬਾਅਦ ਵਿਛੜ ਕੇ ਮਿਲੇ ਹੋਣ | ਤੇ ਇਹ ਮੇਲ ਹੀ ਦਰਸ਼ਾਉਂਦਾ ਹੈ ਇਨ੍ਹਾਂ ਦੋਵਾਂ ਭਰਾਵਾਂ ਦੇ ਗੂੜ੍ਹੇ ਪਿਆਰ ਨੂੰ | ਸਾਡੀ ਤਾਂ ਇਹ ਹੀ ਦੁਆ ਹੈ ਕਿ ਰੱਬ ਇਨ੍ਹਾਂ ਭਰਾਵਾਂ ਦੇ ਪਿਆਰ ਨੂੰ ਬੁਰੀ ਨਜ਼ਰ ਤੋਂ ਬਚਾਵੇ |

Let there be only LOVE!! pic.twitter.com/0raST3wlh9

— Sunny Deol (@iamsunnydeol) January 10, 2018

Related Post