ਜੇ ਤੁਹਾਨੂੰ 'ਹਾਈ ਐੰਡ' ਪਸੰਦ ਆਇਆ ਤਾਂ ਹੁਣ 'ਬਿਗ ਸੀਨ' ਲਈ ਹੋ ਜਾਓ ਤਿਆਰ
Gourav Kochhar
March 9th 2018 07:03 AM
Diljit dosanjh is ready with his upcoming track - Big Scene: ਦਿਲਜੀਤ ਦੁਸਾਂਝ ਉਹ ਵਿਅਕਤੀ ਹੈ ਜਿਸਦਾ ਨਾਮ ਸੁਨ ਕੇ ਹੀ ਦਿਲ ਖੁਸ਼ ਹੋ ਜਾਂਦਾ ਹੈ | ਉਨ੍ਹਾਂ ਦੀ ਹਾਲ ਹੀ ਚ ਜਾਰੀ ਹੋਈ ਐਲਬਮ ਕੌਨ.ਫੀ.ਡੈਨ.ਸ਼ਿਅਲ ਲਈ ਲੋਕਾਂ ਨੇ ਲੰਬੇ ਸਮੇਂ ਲਈ ਇੰਤਜ਼ਾਰ ਕੀਤਾ | ਦਿਲਜੀਤ ਦੋਸਾਂਝ ਦਾ ਹਰ ਪ੍ਰਸ਼ੰਸਕ ਇੰਨਾ ਉਤਸੁਕ ਸੀ ਕਿ ਜਿਵੇਂ ਗਈ ਐਲਬਮ ਜਾਰੀ ਕੀਤੀ ਗਈ, ਪਹਿਲੇ ਹੀ ਟਰੈਕ "ਹਾਈ ਐਂਡ" ਸਾਰੇ ਚਾਰਟਾਂ ਤੇ ਸਿੱਧਾ ਨੰਬਰ ਇਕ ਤੇ ਪਹੁੰਚ ਗਿਆ| ਗਾਣੇ ਨੇ ਯੂ-ਟਿਊਬ ਹੀ ਨੀਂ, ਕਈ ਅੰਤਰਰਾਸ਼ਟਰੀ ਚਾਰਟਾਂ ਤੇ ਟਰੇਂਡ ਕੀਤਾ | ਜੇਕਰ ਇਹ ਤੁਹਾਡੇ ਦਿਲਾਂ ਦੀ ਧੜਕਣ ਨੂੰ ਤੇਜ਼ ਕਰਨ ਲਈ ਕਾਫ਼ੀ ਸੀ, ਤਾਂ ਹੁਣ ਇਕ ਹੋਰ ਧਮਾਕੇ ਲਈ ਤਿਆਰ ਹੋ ਜਾਓ |