ਵਾਲ ਵਾਲ ਬਚੀ ਟੀਵੀ ਦੀ ਨਾਮੀ ਅਦਾਕਾਰ, ਦੀਵਾਲੀ ਪਾਰਟੀ 'ਤੇ ਲਹਿੰਗੇ ਨੂੰ ਲੱਗੀ ਅੱਗ

By  Aaseen Khan October 29th 2019 02:53 PM

ਦੀਵਾਲੀ ਪਾਰਟੀ ਦੇ ਦਿਨ ਟੀਵੀ ਦੀ ਨਾਮੀ ਅਦਾਕਾਰਾ ਨਿਆ ਸ਼ਰਮਾ ਵਾਲ ਵਾਲ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚ ਗਈ। ਦਰਅਸਲ, ਪਾਰਟੀ ਵਿਚ ਨਿਆ ਦੇ ਲਹਿੰਗੇ ਨੂੰ ਦੀਵੇ ਦੀ ਅੱਗ ਚੜ੍ਹ ਗਈ ਸੀ। ਲਹਿੰਗੇ ਦੇ ਅੰਦਰ ਲੱਗੇ ਕੈਨ ਸੀਟ ਦੀ ਜਲੀ ਹੋਈ ਤਸਵੀਰ ਐਕਟਰੈੱਸ ਨੇ ਇੰਸਟਾਗ੍ਰਾਮ ਸਟੋਰੀ ਉਤੇ ਸ਼ੇਅਰ ਕੀਤੀ ਹੈ।

nia sharma

ਨਿਆ ਨੂੰ ਇਸ ਗੱਲ ਉਤੇ ਭਰੋਸਾ ਨਹੀਂ ਹੋ ਰਿਹਾ ਕਿ ਉਹ ਇਸ ਵੱਡੇ ਹਾਦਸੇ ਤੋਂ ਬਚ ਗਈ। ਨਿਆ ਨੇ ਜਲੇ ਹੋਏ ਲਹਿੰਗੇ ਦੀ ਤਸਵੀਰ ਦੇ ਨਾਲ ਕੈਪਸ਼ਨ ਵਿਚ ਲਿਖਿਆ,'ਦੀਵੇ ਦੀ ਤਾਕਤ, ਸਕਿੰਟ ਵਿਚ ਲੱਗੀ ਅੱਗ, ਮੇਰੇ ਅਉਟਫਿਟ ਵਿਚ ਲੱਗੀ ਲੇਅਰ ਕਾਰਨ ਮੈਂ ਬਚ ਗਈ ਜਾਂ ਸ਼ਾਇਦ ਕੋਈ ਸ਼ਕਤੀ ਸੀ ਜਿਸ ਨੇ ਮੈਨੂੰ ਬਚਾਇਆ'।

nia sharma nia sharma

ਨਿਆ ਸ਼ਰਮਾ ਇਸ ਪਾਰਟੀ 'ਚ ਆਪਣੇ ਅਉਟਫਿਟ ਨਾਲ ਕਹਿਰ ਢਾਹ ਰਹੀ ਸੀ ਇਸ ਲਈ ਸ਼ਾਇਦ ਕਿਸੇ ਦੀ ਨਜ਼ਰ ਉਹਨਾਂ ਨੂੰ ਲੱਗ ਗਈ। ਉਹਨਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਕਤਾ ਕਪੂਰ ਦੇ ਚਰਚਿਤ ਟੀਵੀ ਸੀਰੀਅਲ ਨਾਗਿਨ 4 'ਚ ਨਜ਼ਰ ਆਉਣਗੇ। ਨਿਆ ਸ਼ਰਮਾ ਤੋਂ ਪਹਿਲਾਂ ਮੌਨੀ ਰੋਆਏ ਇਸ ਸੀਰੀਅਲ 'ਚ ਨਜ਼ਰ ਆ ਚੁੱਕੀ ਹੈ।

ਹੋਰ ਵੇਖੋ : ਕਿੰਝ ਮੋਬਾਈਲ ਨੇ ਦੁਨੀਆ ਨੂੰ ਛੋਟਾ ਬਣਾ ਆਪਣਿਆਂ ਨੂੰ ਕਰ ਦਿੱਤਾ ਦੂਰ,ਦਿਖਾਏਗੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਰੀਚਾਰਜ’

ਨਿਆ ਸ਼ਰਮਾ ਕਈ ਟੀਵੀ ਸੀਰੀਅਲਾਂ 'ਚ ਕੰਮ ਕਰ ਚੁੱਕੀ ਹੈ। ਨਿਆ ਪਵਿੱਤਰ ਰਿਸ਼ਤਾ, ਇਸ਼ਕ ਮੇਂ ਮਰਜਾਵਾਂ,ਜਮਾਈ ਰਾਜਾ 'ਚ ਕੰਮ ਕਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੀ ਨਿਆ ਸ਼ਰਮਾ ਦੀਆਂ ਅਕਸਰ ਬੋਲਡ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

Related Post