ਹੋਲੀ ਦੇ ਤਿਉਹਾਰ ਦੀਆਂ ਰੌਣਕਾਂ, ਬਾਲੀਵੁੱਡ 'ਚ ਹੋਲੀ ਦਾ ਖੁਮਾਰ, ਪ੍ਰਿਯੰਕਾ ਚੋਪੜਾ ਨੇ ਪਤੀ ਨਾਲ ਇੰਝ ਮਨਾਈ ਹੋਲੀ

By  Shaminder March 7th 2020 11:03 AM

ਹੋਲੀ ਦੇ ਤਿਉਹਾਰ ਦੀਆਂ ਦੇਸ਼ ਭਰ 'ਚ ਰੌਣਕਾਂ ਹਨ । ਬਾਲੀਵੁੱਡ 'ਚ ਵੀ ਹੋਲੀ ਨੂੰ ਲੈ ਕੇ ਖ਼ਾਸ ਤਿਆਰੀ ਕੀਤੀ ਜਾ ਰਹੀ ਹੈ ।ਫ਼ਿਲਮ ਅਦਾਕਾਰਾ ਪ੍ਰਿਯੰਕਾ ਚੋਪੜਾ ਵੀ ਵਿਆਹ ਤੋਂ ਬਾਅਦ ਆਪਣੀ ਪਹਿਲੀ ਹੋਲੀ ਇਸ ਵਾਰ ਮਨਾ ਰਹੀ ਹੈ । ਪ੍ਰਿਯੰਕਾ ਆਪਣੇ ਪਤੀ ਨਿੱਕ ਜੋਨਸ ਦੇ ਨਾਲ ਹੋਲੀ ਮਨਾਉਣ ਲਈ ਭਾਰਤ ਪਹੁੰਚ ਚੁੱਕੀ ਹੈ ।ਦੋਵਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ।

ਹੋਰ ਵੇਖੋ:Search ਪ੍ਰਿਯੰਕਾ ਚੋਪੜਾ ਲਾਈਫ ਪਾਟਨਰ ਦੇ ਨਾਲ ਘੋੜਸਵਾਰੀ ਦਾ ਅਨੰਦ ਲੈਂਦੀ ਹੋਈ ਨਜ਼ਰ ਆਈ ਪ੍ਰਿਯੰਕਾ ਚੋਪੜਾ, ਨਿੱਕ ਜੋਨਸ ਨੇ ਸ਼ੇਅਰ ਕੀਤੀਆਂ ਤਸਵੀਰਾਂ

https://www.instagram.com/p/B9a1DXundhE/

ਜਿਸ 'ਚ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਨੇ ।ਦੋਵਾਂ ਦੀਆਂ ਹੋਲੀ ਖੇਡਦਿਆਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਵੀ ਵਾਇਰਲ ਹੋ ਰਹੇ ਨੇ ਜਿਨ੍ਹਾਂ 'ਚ ਪ੍ਰਿਯੰਕਾ ਪਤੀ ਨਿੱਕ ਨਾਲ ਹੋਲੀ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਈਸ਼ਾ ਅੰਬਾਨੀ ਦੇ ਘਰ ਹੋਲੀ ਸੈਲੀਬ੍ਰੇਸ਼ਨ ਰੱਖਿਆ ਗਿਆ ਸੀ ਜਿਸ 'ਚ ਇਹ ਜੋੜੀ ਹੋਲੀ ਦੇ ਰੰਗਾਂ ਨਾਲ ਜਸ਼ਨ ਮਨਾਉਂਦੀ ਨਜ਼ਰ ਆਈ ।

https://www.instagram.com/p/B9ays54p6ea/

ਦੱਸ ਦਈਏ ਕਿ ਦੋਵਾਂ ਨੇ ਬੀਤੇ ਸਾਲ ਵਿਆਹ ਕਰਵਾਇਆ ਸੀ ।ਪ੍ਰਿਅੰਕਾ ਦਾ ਇਕ ਵੀਡੀਓ ਵੀ ਆਨਲਾਈਨ ਵਾਇਰਲ ਹੋ ਰਿਹਾ ਹੈ।

https://www.instagram.com/p/B9Zo4u1pTsD/

ਇਸ 'ਚ ਉਨ੍ਹਾਂ ਨੇ ਅੰਤਰਰਾਸ਼ਟਰੀ ਸਰਕਾਰੀ ਸੰਚਾਰ ਮੰਚ 2020 'ਚ ਸ਼ਾਰਜਾਹ 'ਚ ਬੋਲਦਿਆਂ ਦੇਖਿਆ ਜਾ ਸਕਦਾ ਹੈ, ਜੋ ਦੱਸਦਾ ਹੈ ਕਿ ਉਹ ਉੱਥੇ ਵੀ ਕੁਝ ਦੇਰ ਲਈ ਰੁਕੀ ਸੀ।

Related Post