ਸਪਨਾ ਚੌਧਰੀ ਦੇ ਡਾਂਸ ਤੇ ਗਾਣਿਆਂ ਦੇ ਵਿਦੇਸ਼ਾਂ ਵਿੱਚ ਵੀ ਹਨ ਦੀਵਾਨੇ, ਨਾਈਜੀਰੀਅਨ ਗਾਇਕ ਨੇ ਗਾਇਆ ਸਪਨਾ ਦਾ ਗਾਣਾ

By  Rupinder Kaler July 30th 2020 06:24 PM

ਸਪਨਾ ਚੌਧਰੀ ਦੇ ਡਾਂਸ ਦਾ ਹਰ ਕੋਈ ਦੀਵਾਨਾ ਹੈ, ਇਸੇ ਲਈ ਉਹਨਾਂ ਦੇ ਡਾਂਸ ਤੇ ਗਾਣਿਆਂ ਦੀ ਧੁਮ ਵਿਦੇਸ਼ਾਂ ਤੱਕ ਸੁਣਾਈ ਦਿੰਦੀ ਹੈ । ਜਿਸ ਦਾ ਸਬੂਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇੱਕ ਵੀਡੀਓ ਤੋਂ ਮਿਲ ਜਾਂਦਾ ਹੈ । ਇਸ ਵੀਡੀਓ ਵਿੱਚ ਸਪਨਾ ਚੌਧਰੀ ਦੇ ਇੱਕ ਹਰਿਆਣਵੀਂ ਗੀਤ ਨੂੰ ਨਾਈਜੀਰੀਅਨ ਸਿੰਗਰ ਗਾ ਰਿਹਾ ਹੈ। ਇਸ ਨਾਈਜੀਰੀਅਨ ਸਿੰਗਰ ਦਾ ਨਾਂ ਸੈਮੂਅਲ ਸਿੰਘ ਹੈ ।

https://www.instagram.com/p/CDHUpHnlCJW/

ਸਪਨਾ ਚੌਧਰੀ ਵਾਂਗ ਤੁਸੀ ਵੀ ਇਹ ਗੀਤ ਸੁਣ ਕੇ ਹੈਰਾਨ ਰਹਿ ਜਾਓਗੇ। ਸਪਨਾ ਚੌਧਰੀ ਨੇ ਇਹ ਗੀਤ ਸੁਣਕੇ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ। ਨਾਈਜੀਰੀਅਨ ਸਿੰਗਰ ਸੈਮੂਅਲ ਸਿੰਘ ਨੇ ਪਹਿਲਾਂ ਵੀ ਭੋਜਪੁਰੀ ਗਾਣੇ ਰਿੰਕਿਆ ਦੇ ਪਾਪਾ ਤੇ ਲਾਲੀਪਾਪ ਗਾ ਕੇ ਯੂਟੀਊਬ ਤੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਨਾਈਜੀਰੀਆ ਦੇ ਮਸ਼ਹੂਰ ਯੂਟਿਊਬਰ ਤੇ ਸਿੰਗਰ ਸੈਮੁਅਲ ਨੇ ਇਸ ਵੀਡਿਓ ਵਿੱਚ ਸਪਨਾ ਚੌਧਰੀ ਦਾ ਹਿੱਟ ਗਾਣਾ ਗਜਬਨ ਪਾਣੀ ਲੈ ਚਾਲੀ....ਗਾਇਆ ਹੈ।

https://www.instagram.com/p/CBLm4hLn9UP/

Related Post