ਦ੍ਰਿੜ ਵਿਸ਼ਵਾਸ ਹੋਵੇ ਤਾਂ ਹਰ ਦੁੱਖ ਦੂਰ ਕਰਦੀ ਹੈ ਗੁਰਬਾਣੀ, ਇਸ ਨਿਹੰਗ ਸਿੰਘ ਨੇ ਦੱਸੀ ਆਪਬੀਤੀ

By  Shaminder June 23rd 2020 11:28 AM

ਪ੍ਰਮਾਤਮਾ ਦੀ ਭਗਤੀ ‘ਚ ਬੜੀ ਹੀ ਤਾਕਤ ਹੁੰਦੀ ਹੈ ਅਤੇ ਜੇ ਅਸੀਂ 24 ਘੰਟੇ ਉਸ ਪ੍ਰਮਾਤਮਾ ਦੇ ਨਾਲ ਆਪਣੀ ਲਿਵ ਨੂੰ ਜੋੜੀ ਰੱਖਦੇ ਹਾਂ ਤਾਂ ਜੋ ਅਨੰਦ ਇਸ ‘ਚ ਹੈ । ਉਹ ਦੁਨੀਆ ਦੇ ਹੋਰ ਕਿਸੇ ਵੀ ਸ਼ੈਅ ‘ਚ ਨਹੀਂ ਮਿਲ ਸਕਦਾ ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨਿਹੰਗ ਸਿੰਘ ਬਾਰੇ ਦੱਸਣ ਜਾ ਰਹੇ ਹਾਂ । ਜਿਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਅਚਾਨਕ ਚਲੀ ਗਈ ਸੀ ਅਤੇ ਦਿਖਾਈ ਦੇਣਾ ਹੀ ਬੰਦ ਹੋ ਗਿਆ ਸੀ ।

https://www.facebook.com/goldyppldh/videos/285908382534662/?v=285908382534662

ਪਰ ਇਸ ਬਜ਼ੁਰਗ ਨਿਹੰਗ ਸਿੰਘ ਨੇ ਪੰਜ ਬਾਣੀਆਂ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ । ਹਰ ਰੋਜ਼ ਉਹ ਬਿਨਾਂ ਨਾਗਾ ਪੰਜ ਬਾਣੀਆਂ ਦਾ ਪਾਠ ਕਰਦੇ ਸਨ । ਜਿਸ ਤੋਂ ਬਾਅਦ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਵਾਪਸ ਆ ਗਈ ਹੈ । ਇਸ ਵੀਡੀਓ ਨੂੰ ਪੰਜਾਬ ਪੁਲਿਸ ਦੇ ਜਵਾਨ ਅਤੇ ਸਮਾਜ ਦੀ ਸੇਵਾ ਲਈ ਜਾਣੇ ਜਾਂਦੇ ਗੋਲਡੀ ਵੱਲੋਂ ਸਾਂਝਾ ਕੀਤਾ ਗਿਆ ਹੈ ।

ਦੱਸ ਦਈਏ ਕਿ ਪੰਜਾਬ ਪੁਲਿਸ ਦਾ ਜਵਾਨ ਹਰ ਉਸ ਥਾਂ ‘ਤੇ ਪਹੁੰਚ ਕੇ ਦੀਨ ਦੁਖੀਆਂ ਦੀ ਸੇਵਾ ਕਰਦਾ ਹੈ, ਜਿੱਥੇ ਮਦਦ ਦੀ ਲੋੜ ਹੁੰਦੀ ਹੈ । ਲੁਧਿਆਣਾ ਦਾ ਰਹਿਣ ਵਾਲੇ ਗੋਲਡੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ।

Related Post