ਸਲਮਾਨ ਖ਼ਾਨ ਨੂੰ ਮਿਲ ਕੇ ਨਿਖਤ ਜ਼ਰੀਨ ਖੁਸ਼ੀ ਨਾਲ ਲੱਗ ਪਈ ਨੱਚਣ, ਵੇਖੋ ਵੀਡੀਓ

By  Shaminder November 9th 2022 03:50 PM

ਅਦਾਕਾਰ ਸਲਮਾਨ ਖ਼ਾਨ (Salman Khan) ਦੇ ਕਈ ਫੈਨਸ ਹਨ । ਸੋਸ਼ਲ ਮੀਡੀਆ ‘ਤੇ ਸਲਮਾਨ ਖ਼ਾਨ ਦੀ ਵੱਡੀ ਫੈਨ ਫਾਲੋਵਿੰਗ ਹੈ । ਕਈ ਸੈਲੀਬ੍ਰੇਟੀਜ਼ ਵੀ ਉਨ੍ਹਾਂ ਦੇ ਪ੍ਰਸ਼ੰਸਕ ਹਨ, ਉਨ੍ਹਾਂ ਵਿੱਚੋਂ ਹੀ ਇੱਕ ਹੈ ਨਿਖਤ ਜ਼ਰੀਨ (Nikhat Zareen) । ਨਿਖਤ ਜ਼ਰੀਨ ਨੇ ਸਲਮਾਨ ਖ਼ਾਨ ਦੇ ਲਈ ਕੁਝ ਸਮਾਂ ਪਹਿਲਾਂ ਵੀ ਆਪਣੀਆਂ ਭਾਵਨਾਵਾਂ ਦਾ ਇਜ਼ਹਾਰ ਕੀਤਾ ਸੀ ।

Salman Khan Image Source : Google

ਹੋਰ ਪੜ੍ਹੋ : ਕੈਂਸਰ ਕਾਰਨ ਲੀਜ਼ਾ ਰੇ ਨੂੰ ਸ਼ੋਅ ਤੋਂ ਕੱਢ ਦਿੱਤਾ ਗਿਆ ਸੀ ਬਾਹਰ, ਅਦਾਕਾਰਾ ਨੇ ਬਿਆਨ ਕੀਤਾ ਦਰਦ

ਸਲਮਾਨ ਖ਼ਾਨ ਨੂੰ ਉਹ ਏਨਾਂ ਕੁ ਜ਼ਿਆਦਾ ਪਸੰਦ ਕਰਦੀ ਹੈ ਕਿ ਕਈ ਇੰਟਰਵਿਊ ‘ਚ ਉਹ ਅਦਾਕਾਰ ਨੂੰ ਆਪਣੀ ਜਾਨ ਤੱਕ ਕਹਿ ਚੁੱਕੀ ਹੈ । ਜਦੋਂ ਉਸ ਨੂੰ ਆਪਣੀ ‘ਜਾਨ’ ਯਾਨੀ ਕਿ ਸਲਮਾਨ ਖ਼ਾਨ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਖੁਸ਼ੀ ਦੇ ਨਾਲ ਉਹ ਨੱਚਣ ਲੱਗ ਪਈ ।

Salman Khan And Nikhat Zareen-m image From instagram

ਹੋਰ ਪੜ੍ਹੋ : ਕਿਸ਼ਵਰ ਮਾਰਚੈਂਟ ਅਤੇ ਨੇਹਾ ਧੂਪੀਆ ਪੁੱਤਰ ਦੇ ਨਾਲ ਗੁਰਪੁਰਬ ਮੌਕੇ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦੀਆਂ ਆਈਆਂ ਨਜ਼ਰ, ਵੇਖੋ ਵੀਡੀਓ

ਨਿਖਤ ਜ਼ਰੀਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੌਕਸਰ ਅਦਾਕਾਰ ਦੇ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਸੋਸ਼ਲ ਮੀਡੀਆ ‘ਤੇ ਉਸ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ।

nikhat zareen-m image From instagram

ਸਲਮਾਨ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਸਲਮਾਨ ਖ਼ਾਨ ਹੋਰ ਕਈ ਫ਼ਿਲਮਾਂ ‘ਚ ਵੀ ਨਜ਼ਰ ਆਉਣਗੇ ।

 

View this post on Instagram

 

A post shared by Nikhat Zareen (@zareennikhat)

Related Post