ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਏਨਾ ਨਾਮ ਹੀ ਕਿਉ ਹੋਇਆ - ਨਿੰਮਾ ਲੋਹਾਰਕਾ

By  Aaseen Khan June 11th 2019 02:51 PM -- Updated: June 11th 2019 02:52 PM

ਅਫਸੋਸ ਕਿ ਮੈਂ ਗੀਤਕਾਰ ਹੀ ਕਿਉਂ ਬਣਿਆ ਜਾਂ ਮੇਰਾ ਏਨਾ ਨਾਮ ਹੀ ਕਿਉ ਹੋਇਆ - ਨਿੰਮਾ ਲੋਹਾਰਕਾ : ਗੀਤਕਾਰ ਗਾਇਕੀ ਦਾ ਅਨਿੱਖੜਵਾਂ ਅੰਗ ਹੈ। ਇੱਕ ਗੀਤਕਾਰ ਗੀਤ ਨੂੰ ਆਪਣੀ ਕਲਮ ਰਾਹੀਂ ਜਨਮ ਦਿੰਦਾ ਹੈ ਤੇ ਫੇਰ ਕਿਤੇ ਜਾ ਕੇ ਗਾਇਕ ਉਸ ਨੂੰ ਅਵਾਜ਼ ਤੇ ਸੰਗੀਤ ਦਿੰਦੇ ਹਨ। ਪਰ ਗੀਤਕਾਰਾਂ ਦੀ ਹਮੇਸ਼ਾ ਤੋਂ ਹੀ ਸ਼ਿਕਾਇਤ ਰਹੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਅਤੇ ਸਤਿਕਾਰ ਨਹੀਂ ਮਿਲਦਾ। ਅਜਿਹਾ ਹੀ ਪੰਜਾਬ ਦਾ ਸਿਰਕੱਢ ਗੀਤਕਾਰ ਹੈ ਨਿੰਮਾ ਲੋਹਾਰਕਾ ਜਿਸ ਦੇ 500 ਤੋਂ ਵੱਧ ਗਾਣੇ ਰਿਕਾਰਡ ਹੋਏ ਅਤੇ 150 ਤੋਂ ਵੱਧ ਗਾਇਕਾਂ ਨੇ ਨਿੰਮਾ ਲੋਹਾਰਕੇ ਨੂੰ ਗਾਇਆ ਹੈ।

Nimma loharka famous punjabi song lyricist Nimma loharka

ਪਰ ਇਹ ਗੀਤਕਾਰ ਹੁਣ ਉਸ ਸਮੇਂ ਚਰਚਾ 'ਚ ਆਇਆ ਜਦੋਂ ਫੇਸਬੁੱਕ 'ਤੇ ਨਿੰਮਾ ਲੋਹਾਰਕਾ ਵੱਲੋਂ ਇੱਕ ਪੋਸਟ ਸਾਂਝੀ ਕਰ ਆਪਣੇ ਦਿਲ ਦਾ ਦਰਦ ਬਿਆਨ ਕੀਤਾ ਗਿਆ। ਇਸ ਪੋਸਟ 'ਚ ਨਿੰਮਾ ਲੋਹਾਰਕਾ ਨੇ ਗਾਇਕਾਂ ਪ੍ਰਤੀ ਗੁੱਸਾ ਜ਼ਾਹਿਰ ਕੀਤਾ ਹੈ ਅਤੇ ਆਪਣੇ ਅੱਜ ਦੇ ਹਾਲਾਤ ਵੀ ਦੱਸੇ ਹਨ। ਨਿੰਮਾ ਅੱਜ ਆਪਣੇ ਬੱਚਿਆਂ ਦੀ ਸਕੂਲ ਦੀ ਫੀਸ ਭਰਨ 'ਚ ਵੀ ਸੰਘਰਸ਼ ਕਰ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਗੀਤਕਾਰੀ ਦਾ ਕਿੱਤਾ ਚੁਣ ਕੇ ਪਛਤਾਵਾ ਹੋ ਰਿਹਾ ਹੈ।

ਹੋਰ ਵੇਖੋ : ਕੀਤਾ ਸ਼ੁਰੂ ਮਾਰੂਤੀਆਂ ਤੋਂ ਅੱਜ ਮਰਸਡੀਜ਼ ਵੀ ਥੱਲੇ ਆ, ਅੰਮ੍ਰਿਤ ਮਾਨ ਵੱਲ ਹੋ ਗਈਆਂ ਵਧਾਈਆਂ, ਦੇਖੋ ਵੀਡੀਓ

Nimma loharka famous punjabi song lyricist Nimma loharka

ਨਿੰਮਾ ਲੋਹਾਰਕਾ ਦੇ ਲਿਖੇ ਗੀਤਾਂ ਦੀ ਗੱਲ ਕਰੀਏ ਤਾਂ 'ਤੂੰ ਤੇ ਸਾਹਾਂ ਤੋਂ ਵੀ ਨੇੜੇ ਤੂੰ ਤੇ ਜਾਨ ਤੋਂ ਵੀ ਪਿਆਰਾ', ਮੇਰੀ ਮਾਂ ਨੂੰ ਨਾ ਦੱਸਿਓ, ਦਿਲ ਦਿੱਤਾ ਨੀ ਸੀ ਠੋਕਰਾਂ ਲਵਾਉਣ ਵਾਸਤੇ, ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਵਰਗੇ ਗੀਤਾਂ ਦੀ ਲਿਸਟ ਬਹੁਤ ਲੰਬੀ ਹੈ। ਗੀਤਾਂ ਨੂੰ ਅਵਾਜ਼ ਦੇਣ ਵਾਲੇ ਗਾਇਕਾਂ ਦੀ ਗੱਲ ਕਰੀਏ ਤਾਂ ਮਲਕੀਤ ਸਿੰਘ, ਕੁਲਵਿੰਦਰ ਬਿੱਲਾ, ਪ੍ਰੀਤ ਹਰਪਾਲ, ਅਮਰਿੰਦਰ ਗਿੱਲ, ਦਿਲਜੀਤ ਦੋਸਾਂਝ,ਫ਼ਿਰੋਜ਼ ਖ਼ਾਨ, ਲਖਵਿੰਦਰ ਵਡਾਲੀ, ਨਛੱਤਰ ਗਿੱਲ ਵਰਗੇ ਬਹੁਤ ਸਾਰੇ ਹੋਰ ਵੀ ਵੱਡੇ ਨਾਮ ਇਸ ਲਿਸਟ 'ਚ ਸ਼ਾਮਿਲ ਹਨ।

Nimma loharka famous punjabi song lyricist Nimma loharka

ਇੱਕ ਪੂਰਾ ਦੌਰ ਨਿੰਮਾ ਲੋਹਾਰਕਾ ਦੀ ਕਲਮ ਨੇ ਇਸ ਇੰਡਸਟਰੀ 'ਤੇ ਰਾਜ ਕੀਤਾ ਹੈ ਪਰ ਹੁਣ ਸਮਾਂ ਬਦਲਿਆ ਗਾਇਕੀ ਬਦਲ ਗਈ ਹੈ ਪਰ ਗੀਤਕਾਰਾਂ ਦੇ ਹਲਾਤਾਂ 'ਚ ਕੋਈ ਸੁਧਾਰ ਨਹੀਂ ਆਇਆ ਹੈ।

Related Post