ਨਿਮਰਤ ਖੈੜਾ ਦਾ ਗੀਤ ਡਿਜ਼ਾਈਨਰ ਹੋਇਆ ਜਾਰੀ

By  PTC Buzz November 21st 2017 05:54 AM

ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਜੇ ਫੀਮੇਲ ਗਾਇਕਾਂ ਦੀ ਗੱਲ ਕਰੀਏ ਤਾਂ ਨਿਮਰਤ ਖੈੜਾ ਦਾ ਨਾਮ ਜਰੂਰ ਆਉਂਦਾ ਹੈ |

ਨਿਮਰਤ ਖੈੜਾ (Nimrat Khaira) ਦਾ ਨਵਾਂ ਗੀਤ ਡਿਜ਼ਾਈਨਰ ਕਲ ਰਿਲੀਜ਼ ਹੋ ਗਿਆ ਹੈ | ਕੁਝ ਸਮੇਂ ਪਹਿਲਾਂ ਜਾਰੀ ਹੋਏ ਇਸ ਗੀਤ ਦੇ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ | ਭਾਈ ਦੇਣ ਵੀ ਕਿਉਂ ਨਾ ਗੀਤ ਮਿਊਜ਼ਿਕ, ਗਾਇਕੀ, ਬੋਲਾਂ ਹਰ ਪੱਖੋਂ ਨੰਬਰ 1 ਹੈ | ਉਤੋਂ ਸੱਭ ਤੋਂ ਵੱਡੀ ਗੱਲ ਇਹ ਹੈ ਕਿ ਗੀਤ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਚੱਲ ਰਿਹਾ ਹੈ ਜਿਸਨੇ ਬਹੁਤ ਹੀ ਥੋੜੇ ਜਿਹੇ ਸਮੇਂ ਵਿਚ ਆਪਣਾ ਇਕ ਵੱਡਾ ਨਾਮ ਬਣਾ ਲਿਆ ਹੈ | ਇਹ ਗੱਲ ਤਾਂ ਮਨਣੀ ਪਾਊਗੀ ਕਿ ਗਿੱਪੀ ਗਰੇਵਾਲ (Gippy Grewal) ਦੀ ਹੰਬਲ ਮਿਊਜ਼ਿਕ ਦੇ ਬੈਨਰ ਹੇਠ ਹੁਣ ਤੱਕ ਦੇ ਜਿਨ੍ਹੇ ਵੀ ਗੀਤ ਰਿਲੀਜ਼ ਹੋਏ ਨੇ ਸੱਭ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਐਂਡ ਕਰਾਈ ਹੈ | ਚਲੋ ਫਿਰ ਲੈਂਦੇ ਹਾਂ ਹੁਣ ਇਸੀ ਬੈਨਰ ਹੇਠ ਜਾਰੀ ਹੋਏ ਗੀਤ ਡਿਜ਼ਾਈਨਰ Designer ਦਾ ਆਨੰਦ, ਇਸ ਗੀਤ ਦੇ ਬੋਲ ਲਿਖੇ ਨੇ ਹੈਪੀ ਰਾਏਕੋਟੀ ਅਤੇ ਮਿਊਜ਼ਿਕ ਦਿੱਤਾ ਹੈ ਦੀਪ ਜੰਡੂ ਨੇ:

Related Post