ਨਿਮਰਤ ਖਹਿਰਾ ਨੇ ਆਪਣੀ ਫ਼ਿਲਮ ‘ਜੇ ਜੱਟ ਵਿਗੜ ਗਿਆ’ ਦੇ ਸੈੱਟ ਤੋਂ ਸਾਂਝੀ ਕੀਤੀ ਤਸਵੀਰ

By  Shaminder August 14th 2021 04:50 PM

ਨਿਮਰਤ ਖਹਿਰਾ (Nimrat khaira) ਨੇ ਅੰਬਰਦੀਪ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਹ ਤਸਵੀਰ ਫ਼ਿਲਮ ਜੇ ਜੱਟ ਵਿਗੜ ਗਿਆ ਦੇ ਸੈੱਟ ਤੋਂ ਲਈ ਗਈ ਹੈ । ਜਿਸ ‘ਚ ਅੰਬਦਰੀਪ ਅਤੇ ਨਿਮਰਤ ਖਹਿਰਾ ਟ੍ਰੈਕਟਰ ‘ਤੇ ਸਵਾਰ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ (Nimrat khaira)  ਨੇ ਲਿਖਿਆ ਕਿ ‘ਜੇ ਜੱਟ ਵਿਗੜ ਗਿਆ ਫ਼ਿਲਮ ਸਮਰਪਿਤ ਹੈ ਮਿੱਟੀ ਦੇ ਪੁੱਤਾਂ ਨੂੰ ਜੋ ਪਿਛਲੇ ਕਈ ਮਹੀਨਿਆਂ ਤੋਂ ਪੱਥਰਾਂ ਦੇ ਨਾਲ ਮੱਥਾ ਲਾਈ ਬੈਠੇ ਹਨ’।

Ambardeep -min Image From Instagram

ਹੋਰ ਪੜ੍ਹੋ : ਸਰਵਣ ਕਰੋ ਭਾਈ ਜਸਕਰਨ ਸਿੰਘ ਜੀ ਦੀ ਆਵਾਜ਼ ‘ਚ ਸ਼ਬਦ 

ਰਿਲੀਜ਼ ਡੇਟ ਜਲਦ ਹੀ ਅਨਾਊਂਸ ਕਰਦੇ ਹਾਂ । ਨਿਮਰਤ ਖਹਿਰਾ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਇਸ ਫ਼ਿਲਮ ‘ਚ ਅੰਬਰਦੀਪ, ਨਿਮਰਤ ਖਹਿਰਾ, ਕਰਮਜੀਤ ਅਨਮੋਲ ਅਦਿਤੀ ਦੇਵ ਸ਼ਰਮਾ ਸਣੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ ।

ambardeep,,-min Image From Instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਨਿਮਰਤ ਖਹਿਰਾ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਵਿਖਾ ਚੁੱਕੀ ਹੈ । ਜਿਸ ‘ਚ ਅਫਸਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਦੇ ਨਾਲ ਉਹ ਜਲਦ ਹੀ ਜੋੜੀ ਫ਼ਿਲਮ ‘ਚ ਵੀ ਨਜ਼ਰ ਆਉਣ ਵਾਲੇ ਹਨ । ਅੰਬਰਦੀਪ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਫ਼ਿਲਮ ‘ਭੱਜੋ ਵੀਰੋ ਵੇ’ ‘ਚ ਦਿਖਾਈ ਦੇ ਚੁੱਕੇ ਹਨ । ਇਸ ਫ਼ਿਲਮ ‘ਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

View this post on Instagram

 

A post shared by Nimrat Khaira (@nimratkhairaofficial)

 

Related Post