ਐਮੀ ਵਿਰਕ, ਸਰਗੁਨ ਮਹਿਤਾ ਅਤੇ ਨਿਮਰਤ ਖਹਿਰਾ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਇਕੱਠੇ ਆਉਣਗੇ ਨਜ਼ਰ, ਨਿਮਰਤ ਖਹਿਰਾ ਨੇ ਕੋ-ਸਟਾਰਸ ਬਾਰੇ ਆਖੀ ਇਹ ਗੱਲ

By  Shaminder July 3rd 2020 11:08 AM

ਅੰਬਰਦੀਪ ਸਿੰਘ ਵੱਲੋਂ ਲਿਖੀ ਗਈ ਕਹਾਣੀ ‘ਤੇ ਅਧਾਰਿਤ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਿਮਰਤ ਖਹਿਰਾ ਨਜ਼ਰ ਆੳੇੁਣਗੇ । ਇਸ ਫ਼ਿਲਮ ਬਾਰੇ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਬਹੁਤ ਹੀ ਲੰਮੀ ਚੌੜੀ ਪੋਸਟ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ਲਓ ਆਹ ਪੋਸਟ ਤੇ ਮੈਂ ਹੁਣ ਵੇਖੀ, ਸੱਚੀਂ ਦੱਸਾਂ ਤਾਂ ਮੈਂਨੂੰ ਤੇ ਪਤਾ ਈ ਨੀ ਮੈਂ ਕੀ ਕਰਿਆ ਫ਼ਿਲਮ ‘ਚ…ਜੋੜੀ ਬਹੁਤ ਹੀ ਔਖੀ ਫ਼ਿਲਮ ਸੀ ਸ਼ਾਇਦ ਮੈਂ ਬਹੁਤ ਨਵੀਂ ਆ ਤਾਂ ਲੱਗਦਾ ਸੀ ਜਾਂ ਏਨੇ ਵੱਡਟ ਨਾਮ ਸਨ ਨਾਲ ਹੀ ਉਨ੍ਹਾਂ ਨੇ ਦਿਲਜੀਤ ਦੋਸਾਂਝ, ਅੰਬਰਦੀਪ ਸਿੰਘ ਜਿਨ੍ਹਾਂ ਨਾਲ ਹਰ ਕੋਈ ਕੰਮ ਕਰਨਾ ਚਾਹੁੰਦਾ ਹੈ ।

https://www.instagram.com/p/CCJdxvWnlr6/

ਬਹੁਤ ਜ਼ਿਆਦਾ ਡਰ ਲੱਗਦਾ ਸੀ ਖ਼ਾਸ ਕਰਕੇ ਪਹਿਲੇ ਚਾਰ ਦਿਨ ਸ਼ੂਟ ‘ਤੇ। ‘ਜੋੜੀ’ ‘ਚ ਜੋ ਵੀ ਮੈਂ ਪਰਫਾਰਮ ਕੀਤਾ ਅੰਬਰਦੀਪ ਸਿੰਘ ਹੋਰਾਂ ਦੇ ਬਹੁਤ ਹੀ ਜ਼ਿਆਦਾ ਐਫਰਟਸ ਸਨ ।ਦਿਲਜੀਤ ਦੋਸਾਂਝ ਹੋਰਾਂ ਨੇ ਵੀ ਬਹੁਤ ਸਹਿਯੋਗ ਕੀਤਾ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਨ੍ਹਾਂ ਤੋਂ ਹੁਣ ਅਗਲੀ ਫ਼ਿਲਮ ਵੀ ਅੰਬਰਦੀਪ ਹੋਰਾਂ ਦੀ ਲਿਖੀ ਹੋਈ ‘ਸੌਂਕਣ ਸੌਂਕਣੇ’ ਕਰਨੀ ।

https://www.instagram.com/p/CCJNRFhHrWi/

ਇਸ ਤੋਂ ਬਿਹਤਰੀਨ ਕੀ ਹੋ ਸਕਦਾ ਹੈ ।ਵਾਹਿਗੁਰੂ ਮਿਹਰ ਕਰਨ”।ਇਸ ਫ਼ਿਲਮ ‘ਚ ਐਮੀ ਵਿਰਕ ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਨਜ਼ਰ ਆਉਣਗੇ ।ਇਹ ਫ਼ਿਲਮ ਅਗਲੇ ਸਾਲ 2021 ‘ਚ ਰਿਲੀਜ਼ ਹੋਣ ਜਾ ਰਹੀ ਹੈ ।

Related Post