'ਰਾਣੀਹਾਰ' ਦੇ ਨਾਲ ਲੋਕ ਜਤਾ ਰਹੇ ਆਪਸ 'ਚ ਪਿਆਰ ,ਨਿਮਰਤ ਖਹਿਰਾ ਨੇ ਸਾਂਝਾ ਕੀਤਾ ਵੀਡਿਓ 

By  Shaminder September 4th 2018 11:08 AM

ਪਿਆਰ ਸਿਰਫ ਗਹਿਣਿਆਂ ਜਾਂ ਫਿਰ ਸੰਸਾਰਕ ਚੀਜ਼ਾਂ ਨਾਲ ਹੀ ਨਹੀਂ ਜਤਾਇਆ ਜਾ ਸਕਦਾ ,ਜਿੱਥੇ ਆਪਸੀ ਮੋਹ ,ਪਿਆਰ ਅਤੇ ਸਮਝਦਾਰੀ ਹੋਵੇ ਤਾਂ ਉੱਥੇ ਕਿਸੇ ਵਿਖਾਵੇ ਦੀ ਲੋੜ ਨਹੀਂ ਪੈਂਦੀ ,ਫਿਰ ਕੋਈ ਲੱਖ ਦੁਨੀਆ ਗੱਲਾਂ ਕਰੇ, ਤਾਅਨੇ ਮਿਹਣੇ ਦੇਵੇ ਪਰ ਜੇ ਤੁਹਾਡੀ ਆਪਸੀ ਸਮਝ ਬਰਕਰਾਰ ਹੈ ਤਾਂ ਫਿਰ ਵਿਖਾਵਾ ਕਰਨ ਦੀ ਲੋੜ ਕਦੇ ਨਹੀਂ ਪੈਂਦੀ। ਉਂਝ ਵੀ ਕਿਹਾ ਜਾਂਦਾ ਹੈ ਕਿ ਕਿਸੇ ਦੇ ਮਹਿਲ ਨੂੰ ਵੇਖ ਕੇ ਆਪਣੀ ਕੁੱਲੀ ਨੂੰ ਅੱਗ ਨਹੀਂ ਲਗਾਈ ਜਾਂਦੀ ਅਤੇ ਨਿਮਰਤ ਖਹਿਰਾ Nimrat Khaira ਨੇ ਵੀ ਆਪਣੇ ਇਸ ਗੀਤ Song 'ਚ ਇਹੀ ਸੁਨੇਹਾ ਲੋਕਾਂ ਨੂੰ ਦੇਣ ਦੀ ਬਹੁਤ ਹੀ ਪਿਆਰੀ ਜਿਹੀ ਕੋਸ਼ਿਸ਼ ਕੀਤੀ ਹੈ ।

https://www.instagram.com/p/BnN-lIcjG5k/?hl=en&taken-by=nimratkhairaofficial

ਇਸ ਦੇ ਨਾਲ ਹੀ ਅਜਿਹੇ ਲੋਕਾਂ ਨੂੰ ਵੀ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ ਜੋ ਅਕਸਰ ਵਿਖਾਵੇ ਦੇ ਚੱਲਦਿਆਂ  ਅਤੇ ਆਪਣੇ ਸਗਿਆਂ ਸਬੰਧੀਆਂ ਨੂੰ ਆਪਣੀ ਸ਼ਾਨੋ ਸ਼ੌਕਤ ਵਿਖਾਉਣ ਲਈ ਕਰਜ਼ ਲੈਣ ਤੋਂ ਵੀ ਗੁਰੇਜ਼ ਨਹੀਂ ਕਰਦੇ ।ਇਸੇ ਵਿਖਾਵੇ ਕਾਰਨ ਹੀ ਲੋਕ ਕਰਜ਼ਾਈ ਹੋ ਜਾਂਦੇ ਨੇ ।ਇਸ ਦੇ ਨਾਲ ਹੀ ਇਹ ਵੀ ਇਸ ਗੀਤ 'ਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਰਿਵਾਰ ਦੇ ਜੀਆਂ ਨਾਲ ਹੀ ਸਭ ਸੁੱਖ ਹੁੰਦੇ ਨੇ ।ਨਿਮਰਤ ਖਹਿਰਾ ਦੇ ਇਸ ਗੀਤ ਨੂੰ ਕਾਫੀ ਮਕਬੂਲੀਅਤ ਮਿਲ ਰਹੀ ਹੈ । ਇਸੇ ਕਰਕੇ ਨਿਮਰਤ ਖਹਿਰਾ ਦਾ  'ਰਾਣੀਹਾਰ' ਲੋਕਾਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ । ਇਹ ਗੀਤ ਲੋਕਾਂ 'ਚ ਕਿੰਨਾ ਮਕਬੂਲ ਹੋ ਰਿਹਾ ਹੈ ਇਸਦਾ ਅੰਦਾਜ਼ਾ ਲੋਕਾਂ ਵੱਲੋਂ ਇਸ ਗੀਤ 'ਤੇ ਜਾਰੀ ਕੀਤੇ ਜਾਣ ਵਾਲੇ ਵੀਡਿਓ ਨੂੰ ਵੇਖ ਕੇ ਲਗਾਇਆ ਜਾ ਸਕਦਾ ਹੈ ।

nimrat khaira

ਇਸ ਗੀਤ ਦੀ ਇੱਕ –ਇੱਕ ਲਾਈਨ ਲੋਕਾਂ ਨੂੰ ਪਸੰਦ ਆ ਰਹੀ ਹੈ । ਨਿਮਰਤ ਖਹਿਰਾ ਨੇ ਇੱਕ ਹੋਰ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਨ੍ਹਾਂ ਦੀ ਇੱਕ ਪ੍ਰਸ਼ੰਸਕ ਜੋੜੀ ਨੇ ਇਸ ਵੀਡਿਓ ਨੂੰ ਬਣਾਇਆ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਨਿਮਰਤ ਖਹਿਰਾ ਦੀ ਪ੍ਰਸ਼ੰਸਕ ਉਨ੍ਹਾਂਦੇ ਗੀਤ 'ਤੇ ਪਰਫਰਾਮ ਤਾਂ ਨਹੀਂ ਕਰ ਰਹੀ ਪਰ ਆਪਣੇ ਦੋਸਤ ਵੱਲੋਂ ਦਿੱਤੇ ਝੁਮਕੇ ਵਿਖਾ ਰਹੀ ਹੈ ਅਤੇ ਇਸ ਵੀਡਿਓ 'ਚ ਮੌਜੂਦ ਸਰਦਾਰ ਮੁੱਛਾਂ ਚੜਾਉਂਦਾ ਨਜ਼ਰ ਆ ਰਿਹਾ ਹੈ।ਇਸ ਵੀਡਿਓ 'ਚ ਇਹ ਜੋੜੀ ਕਾਫੀ ਖੁਸ਼ ਵਿਖਾਈ ਦੇ ਰਹੀ ਹੈ । ਇਸ ਵੀਡਿਓ ਨੂੰ ਨਿਮਰਤ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

 

nimrat khaira

Related Post