ਨਿਮਰਤ ਖਹਿਰਾ ਨੇ ਸ਼ੋਅ ਦੇ ਸਾਜ਼ੀਆਂ ਦੀ ਕੁਝ ਇਸ ਤਰ੍ਹਾਂ ਕੀਤੀ ਤਾਰੀਫ਼,ਵੀਡੀਓ ਕੀਤਾ ਸਾਂਝਾ

By  Shaminder August 3rd 2019 10:54 AM

ਨਿਮਰਤ ਖਹਿਰਾ ਨੇ ਪੀਟੀਸੀ ਪੰਜਾਬੀ ਦੇ ਇੱਕ ਸ਼ੋਅ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਨਿਮਰਤ ਖਹਿਰਾ ਲੋਕ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਹ ਵੀਡੀਓ ਵਾਇਸ ਆਫ਼ ਪੰਜਾਬ ਛੋਟਾ ਚੈਂਪ  -6 ਦੇ ਗ੍ਰੈਂਡ ਫਿਨਾਲੇ ਦਾ ਹੈ । ਜਿਸ 'ਚ ਨਿਮਰਤ ਖਹਿਰਾ ਪਰਫਾਰਮੈਂਸ ਦੇ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਨਿਮਰਤ ਖਹਿਰਾ ਨੇ ਉਨ੍ਹਾਂ ਦੇ ਗੀਤਾਂ ਨਾਲ ਸਾਜ਼  ਵਜਾਉਣ ਵਾਲੇ ਸਾਜੀਆਂ ਦੀ ਤਾਰੀਫ਼ ਕੀਤੀ ਹੈ ਅਤੇ ਲਿਖਿਆ ਹੈ ਕਿ "Glad to have such an amazing team of musicians ,you all are the real magicians"

ਹੋਰ ਵੇਖੋ:ਬਚਪਨ ‘ਚ ਹੋਈ ਇਸ ਘਟਨਾ ਕਰਕੇ ਨਿਮਰਤ ਖਹਿਰਾ ਨੇ ਲਿਆ ਸੀ ਗਾਇਕਾ ਬਣਨ ਦਾ ਫ਼ੈਸਲਾ

https://www.instagram.com/p/B0rJl0ynWeC/

ਇਸ ਸ਼ੋਅ 'ਚ ਪੀਟੀਸੀ ਪੰਜਾਬੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਾਬਿੰਦਰ ਨਰਾਇਣ,ਮਨਮੋਹਨ ਵਾਰਿਸ,ਕਮਲ ਖ਼ਾਨ,ਗੁਰਮੀਤ ਸਿੰਘ,ਇੰਦਰਜੀਤ ਨਿੱਕੂ ਵੀ ਮੌਜੂਦ ਰਹੇ । ਨਿਮਰਤ ਖਹਿਰਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਵੀਡੀਓ ਨੂੰ ਪਸੰਦ ਕਰ ਰਹੇ ਨੇ ਅਤੇ ਇਸ 'ਤੇ ਲਗਾਤਾਰ ਆਪਣੇ ਕਮੈਂਟ ਦੇ ਰਹੇ ਨੇ ।

https://www.instagram.com/p/B0kaFN8n5iM/

ਨਿਮਰਤ ਖਹਿਰਾ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ ਜਿਨ੍ਹਾਂ ਵਿੱਚੋਂ 'ਐੱਸ.ਪੀ.ਦੇ ਰੈਂਕ ਵਰਗੀ', 'ਰਾਣੀ ਹਾਰ' ਅਤੇ ਹਾਲ ਹੀ 'ਚ ਉਨ੍ਹਾਂ ਦਾ ਨਵਾਂ ਗੀਤ 'ਬੱਦਲਾਂ ਦੇ ਕਾਲਜੇ' ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ । ਦੱਸ ਦਈਏ ਕਿ ਇਸ ਨਿਮਰਤ ਖਹਿਰਾ ਵੀ ਵਾਇਸ ਆਫ਼ ਪੰਜਾਬ 'ਚ ਪਰਫਾਰਮ ਕਰ ਚੁੱਕੇ ਹਨ ।

Related Post